ਸ਼ਾਹਬਾਜ਼ ਸਿੰਘ
ਘੱਗਾ, 13 ਜੁਲਾਈ
ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਜਸਬੀਰ ਕੌਰ ਖੰਗੂੜਾ ਖ਼ਿਲਾਫ਼ ਕੌਂਸਲਰਾਂ ਵੱਲੋਂ ਕੁਝ ਦਿਨ ਪਹਿਲਾਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਮਗਰੋਂ ਨਗਰ ਪੰਚਾਇਤ ਦੇ ਦਫ਼ਤਰ ਵਿੱਚ ਬੁੱਧਵਾਰ ਨੂੰ ਹੋਈ ਮੀਟਿੰਗ ਦੌਰਾਨ ਬੇਭਰੋਸਗੀ ਮਤਾ ਬਹੁਸੰਮਤੀ ਨਾਲ ਪਾਸ ਹੋ ਗਿਆ। ਜਸਬੀਰ ਕੌਰ ਖੰਗੂੜਾ ਮੀਟਿੰਗ ਵਿੱਚ ਗ਼ੈਰਹਾਜ਼ਰ ਰਹੇ। ਚੋਣ ਅਬਜ਼ਰਵਰ ਵਜੋਂ ਐੱਸਡੀਐੱਮ ਪਾਤੜਾਂ ਨਵਦੀਪ ਕੁਮਾਰ ਸ਼ਾਮਲ ਹੋਏ। ਨਗਰ ਪੰਚਾਇਤ ਘੱਗਾ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਕੌਰ ਦੀ ਦੇਖਰੇਖ ਹੇਠ ਹੋਈ ਮੀਟਿੰਗ ਦੌਰਾਨ ਕੌਂਸਲਰ ਨਰੇਸ਼ ਬਾਂਸਲ, ਹਰਵਿੰਦਰ ਕੌਰ, ਮਹਿੰਗਾ ਰਾਮ, ਹਰਮੇਸ਼ ਬੱਤਰਾ, ਹੰਸੋ ਦੇਵੀ, ਪਰਮਿੰਦਰ ਕੌਰ, ਬਲਵਿੰਦਰ ਬਬਲੀ, ਬਲਵਿੰਦਰ ਕਾਲਾ, ਸੁਖਵਿੰਦਰ ਕੌਰ, ਸੁਖਜਿੰਦਰ ਕੌਰ ਪੰਨੂੰ, ਸੁਨਿਆਰੀ ਦੇਵੀ ਤੇ ਮਨਦੀਪ ਸਿੰਘ ਸਮੇਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਜ਼ੁਬਾਨੀ ਵੋਟਾਂ ਰਾਹੀਂ ਹੱਥ ਖੜ੍ਹੇ ਕਰਕੇ ਪ੍ਰਧਾਨ ਜਸਬੀਰ ਕੌਰ ਖੰਗੂੜਾ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਸ ਕਰ ਦਿੱਤਾ। ਉਪਰੰਤ ਨਗਰ ਪੰਚਾਇਤ ਘੱਗਾ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਬਾਂਸਲ ਨੂੰ ਕਾਰਜਕਾਰੀ ਪ੍ਰਧਾਨ ਚੁਣ ਲਿਆ ਗਿਆ। ਉਪਰੰਤ ਨਵੇਂ ਚੁਣੇ ਗਏ ਕਾਰਜਕਾਰੀ ਪ੍ਰਧਾਨ ਨਰੇਸ਼ ਕੁਮਾਰ ਬਾਂਸਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਜਸਬੀਰ ਕੌਰ ਖੰਗੂੜਾ ਨੇ ਕਸਬੇ ਦੇ ਵਿਕਾਸ ਕਾਰਜਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਕਸਬਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਪਿਆ। ਇਸ ਮੌਕੇ ‘ਆਪ’ ਦੇ ਯੂਥ ਆਗੂ ਸੰਦੀਪ ਸਾਂਵਰਾ, ਚਮਕੌਰ ਨਾੜੂ , ਰਣਜੀਤ ਸਿੰਘ ਵਿਰਕ, ਸੋਨੀ ਜਲੂਰ, ਬਲਦੇਵ ਦੇਧਨਾਂ, ਕਾਲਾ ਬੈਨੀਪਾਲ, ਕੁਲਦੀਪ ਸਿੰਘ ਥਿੰਦ, ਸਰਪੰਚ ਗੁਲਾਬ ਸਿੰਘ , ਰਾਣਾਪ੍ਰਤਾਪ ਸਿੰਘ, ਸੱਤੀ ਗੁੱਜਰ, ਬਿੰਦਰ ਰਾਜਾ, ਗੁਰੀ ਘੱਗਾ, ਰਾਜ ਖਾਨ, ਨੰਦ ਲਾਲ ਸ਼ਰਮਾ ਆਦਿ ਹਾਜ਼ਰ ਸਨ।