ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੁਲਾਈ
ਨਗਰ ਨਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਪ੍ਰਾਪਰਟੀ ਟੈਕਸ ਭਰਨ ਦਾ ਮੌਕਾ ਦੇਣ ਲਈ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐੱਸ) ਦੇ ਆਦੇਸ਼ਾਂ ’ਤੇ ਸ਼ਨਿਚਰਵਾਰ ਨੂੰ ਛੁੱਟੀ ਵਾਲੇ ਦਿਨ ਵੀ ਅੱਜ ਇੱਥੇ ਨਾਰਥ ਐਵੇਨਿਊ ਵਿਚ ਪ੍ਰਾਪਰਟੀ ਟੈਕਸ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਲਾਹਾ ਲੈਂਦਿਆਂ, 114 ਜਣਿਆਂ ਨੇ ਬਣਦਾ ਪ੍ਰਾਪਰਟੀ ਟੈਕਸ ਭਰਾਇਆ। ਉਧਰ ਇਸ ਕੈਂਪ ਦੌਰਾਨ ਨਗਰ ਨਿਗਮ ਦੇ ਖ਼ਜਾਨੇ ਵਿੱਚ ਕਰੀਬ 2.65 ਲੱਖ ਰੁਪਏ ਦਾ ਵਾਧਾ ਹੋਇਆ। ਨਾਰਥ ਐਵੇਨਿਯੂ ਰੈਜ਼ੀਡੈਂਸ ਵੇਲਫੈਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਪੁਰੀ ਅਤੇ ਟੀਮ ਨੇ ਮਿਲ ਕੇ ਇਲਾਕਾ ਵਾਸੀਆਂ ਨੇ ਪ੍ਰਾਪਰਟੀ ਟੈਕਸ ਭਰਵਾਉਣ ਲਈ ਜਾਗਰੂਕ ਵੀ ਕੀਤਾ। ਉਨ੍ਹਾਂ ਦੇ ਸੱਦੇ ਉਤੇ ’ਤੇ ਹੀ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਮੁਖੀ ਸੁਪਰਡੈਂਟ ਰਮਿੰਦਰਪਾਲ ਸਿੰਘ ਟੀਮ ਨਾਲ ਨਾਰਥ ਐਵੇਨਿਯੂ ਵਿਖੇ ਇਹ ਕੈਂਪ ਲਾਉਣ ਪਹੁੰਚੇ ਸਨ। ਕੈਂਪ ਦੀ ਅਗਵਾਈ ਕਰਦਿਆਂ, ਸੁਪਰਡੈਂਟ ਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਲ 2022-23 ਦੇ ਨਾਲ-ਨਾਲ ਇਲਾਕਾ ਵਾਸੀਆਂ ਨੇ ਆਪਣਾ ਪੁਰਾਣਾ ਬਕਾਇਆ ਪ੍ਰਾਪਰਟੀ ਟੈਕਸ ਵੀ ਅੱਜ ਕੈਂਪ ਵਿੱਚ ਪਹੁੰਚ ਕੇ ਭਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਲਈ ਛੁੱਟੀ ਵਾਲ਼ੇ ਦਿਨ ਵੀ ਕੈਂਪ ਲਾਉਣ ਦੀ ਕੜੀ ਵਜੋਂ ਅੱਜ ਇਹ ਛੇਵਾਂ ਕੈਂਪ ਸੀ।