ਪੱਤਰ ਪ੍ਰੇਰਕ
ਦੇਵੀਗੜ੍ਹ, 22 ਜੁਲਾਈ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਢਿੱਲੋਂ ਨੇ ਅੱਜ ਪਿੰਡ ਮਲਕਪੁਰ ਕੰਬੋਆਂ ਵਿੱਚ ਟੈਂਕੀ ਨੇੜੇ ਜੀਓਜੀ ਟੀਮ ਵੱਲੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਨਾਲ ਵਾਤਾਵਰਨ ਸਵੱਛ ਹੋਵੇਗਾ, ਆਕਸੀਜਨ ਵਧੇਗੀ ਤੇ ਕਾਰਬਨ ਘਟੇਗੀ ਅਤੇ ਬਾਰਸ਼ ਪਵਾਉਣ ਵਿੱਚ ਵੀ ਪੌਦੇ ਸਹਾਈ ਹੁੰਦੇ ਹਨ। ਇਸੇ ਦੌਰਾਨ ਤਹਿਸੀਲ ਹੈੱਡ ਦੂਧਨਸਾਧਾਂ ਕਰਨਲ ਮਾਨ ਸਿੰਘ ਸਿੱਧੂ ਨੇ ਕਿਹਾ ਕਿ ਜੀਓਜੀ ਟੀਮ ਦਾ ਮਕਸਦ ਹੈ ਕਿ ਹਰ ਇੱਕ ਪਿੰਡ ਵਿੱਚ 500 ਤੋਂ ਵੱਧ ਫਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ ਜਾਣ। ਇਸ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ, ਸ਼ਮਸ਼ਾਨਘਾਟਾਂ ਅਤੇ ਪਿੰਡਾਂ ਦੀਆਂ ਫਿਰਨੀਆਂ ਆਦਿ ’ਤੇ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਤਹਿਸੀਲ ਹੈੱਡ ਕਰਨਲ ਮਾਨ ਸਿੰਘ ਸਿੱਧੂ, ਸਵਿੰਦਰ ਕੌਰ ਧੰਜੂ ਪ੍ਰਧਾਨ ਮਹਿਲਾ ਵਿੰਗ, ਸੁਪਰਵਾਈਜ਼ਰ ਸੂਬੇਦਾਰ ਗੁਰਸ਼ਰਨ ਸਿੰਘ, ਕਲੱਸਟਰ ਕਮਾਂਡਰ ਜਰਨੈਲ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਕਰਮ ਸਿੰਘ, ਜਗਦੀਪ ਸਿੰਘ, ਗੁਰਮੇਲ ਸਿੰਘ ਮੌਜੂਦ ਸਨ।