ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਅਕਤੂਬਰ
‘ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ’ (ਪੂਟਾ) ਦੀ ਚੋਣ 21 ਅਕਤੂਬਰ ਨੂੰ ਹੋ ਰਹੀ ਹੈ। ਪ੍ਰਧਾਨਗੀ ਲਈ 8, ਮੀਤ ਪ੍ਰਧਾਨਗੀ ਲਈ 12, ਸੈਕਟਰੀ ਅਤੇ ਜੁਆਇੰਟ ਸਕੱਤਰ ਲਈ 9-9 ਅਤੇ ਐਗਜੈਕਟਿਵ ਮੈਂਬਰਾਂ ਲਈ 13 ਉਮੀਦਵਾਰ ਹਨ। ਨਾਮਜ਼ਦਗੀਆਂ ਦੀ ਵਾਪਸੀ ਲਈ 17 ਅਕਤੂਬਰ ਆਖ਼ਰੀ ਦਿਨ ਹੋਣ ਕਰਕੇ ਜੋੜ-ਤੋੜ ਦੀਆਂ ਸਰਗਰਮੀਆਂ ਸਿਖਰਾਂ ’ਤੇ ਹਨ ਤੇ ਸੋਮਵਾਰ ਸ਼ਾਮ ਤੱਕ ਉਮੀਦਵਾਰਾਂ ਬਾਰੇ ਸਥਿਤੀ ਸਪੱਸ਼ਟ ਹੋ ਜਾਵੇਗੀ।
ਇੱਥੋਂ ਦੇ ਅਧਿਆਪਕ ਖੇਮੇ ਲਈ ਇਹ ਚੋਣ ਕਾਫ਼ੀ ਮਹੱਤਵ ਰੱਖਦੀ ਹੈ ਜਿਸ ’ਚ ਤਕਰੀਬਨ ਪੰਜ ਸੌ ਅਧਿਆਪਕ ਹਿੱਸਾ ਲੈਂਦੇ ਹਨ। ਪੰਜਾਬੀ ਯੂਨੀਵਰਸਿਟੀ ਸਮੇਤ ਪੰਜ ਨੇਬਰਹੁੱਡ ਕੈਂਪਸਾਂ ਦੇ ਅਧਿਆਪਕ ਵੀ ਹਿੱਸਾ ਲੈਂਦੇ ਹਨ ਜਿਨ੍ਹਾਂ ਵਿੱਚੋਂ ਤਲਵੰਡੀ ਸਾਬੋ ਨੇਬਰਹੁੱਡ ’ਚ 55, ਬਠਿੰਡਾ ਅਤੇ ਮੁਹਾਲੀ ਸੈਂਟਰ ’ਚ 12-12, ਰਾਮੁਪੁਰਾ ਫੂਲ ’ਚ 7 ਅਤੇ ਮਾਲੇਰਕੋਟਲਾ ਨੇਬਰਹੁਡ ਕੈਂਪਸ ’ਚ 2 ਅਧਿਆਪਕ ਵੋਟਰ ਹਨ। ਪਿਛਲੀ ਵਾਰ ਪ੍ਰਧਾਨ ਬਣੇ ਪ੍ਰੋ. ਭੁਪਿੰਦਰ ਵਿਰਕ ਸਮੇਤ ਬਹੁਤੇ ਅਹੁਦੇਦਾਰ ‘ਪ੍ਰੋਗਰੈਸਿਵ ਟੀਚਰਜ਼ ਅਲਾਇੰਸ’ ਦੇ ਜਿੱਤੇ ਸਨ। ਵਿਰੋਧੀ ਧੜੇ ਤੋਂ ਗੁਰਨਾਮ ਵਿਰਕ ਹੀ ਮੀਤ ਪ੍ਰਧਾਨ ਬਣੇ ਸਨ, ਪਰ ਐਤਕੀਂ ਗੁਰਨਾਮ ਵਿਰਕ ਪ੍ਰਧਾਨਗੀ ਦੀ ਚੋਣ ਲੜਨ ਦੇ ਰੌਂਅ ’ਚ ਹਨ। ਉਂਜ ਸ੍ਰੀ ਵਿਰਕ ਨੇ ਬਦਲਵੇਂ ਪ੍ਰਬੰਧਾਂ ਵਜੋਂ ਪ੍ਰਧਾਨਗੀ ਤੋਂ ਇਲਾਵਾ ਮੀਤ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ ਲਈ ਵੀ ਫਾਰਮ ਭਰੇ ਹਨ। ਪਿਛਲੇ ਮਹੀਨੇ ਇੱਕ ਧਰਨੇ ਦੌਰਾਨ ਵਾਈਸ ਚਾਂਸਲਰ ਨਾਲ ਖਹਬਿੜਨ ਦੀ ਵਾਪਰੀ ਘਟਨਾ ਮਗਰੋਂ ਗੁਰਨਾਮ ਵਿਰਕ ਵਧੇਰੇ ਚਰਚਾ ’ਚ ਹਨ।
ਸਿਟਿੰਗ ਪ੍ਰਧਾਨ ਭੁਪਿੰਦਰ ਵਿਰਕ ਐਤਕੀ ਚੋਣ ਨਹੀਂ ਲੜ ਰਹੇ। ਉਂਜ ਵੱਖ-ਵੱਖ ਜਥੇਬੰਦੀਆਂ ਦੀ ਤਰਫੋਂ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀਆਂ ਭਰਨ ਵਾਲਿਆਂ ਵਿੱਚ ਡਾ. ਗੁਰਨਾਮ ਵਿਰਕ ਸਮੇਤ ਡਾ. ਜਸਵਿੰਦਰ ਬਰਾੜ, ਡਾ. ਭੀਮ ਇੰਦਰ, ਡਾ. ਗੁਰਮੁਖ ਸਿੰਘ, ਡਾ. ਨਿਸ਼ਾਨ ਦਿਓਲ, ਡਾ. ਅਵਨੀਤਪਾਲ ਸਿੰਘ, ਡਾ. ਨਿਰਮਲ ਸਿੰਘ ਅਤੇ ਡਾ. ਧਰਮਵੀਰ ਸਿੰਘ ਸ਼ਾਮਲ ਹਨ। ਮੀਤ ਪ੍ਰਧਾਨਗੀ ਦੇ ਅਹੁਦੇ ਲਈ ਡਾ. ਗੁਰਨਾਮ ਵਿਰਕ, ਡਾ. ਹਰਮਿੰਦਰ ਭਾਰਤੀ, ਅਵਿਨੇਸ਼ ਕੌਰ, ਡਾ. ਸੁਖਜਿੰਦਰ ਸਿੰਘ, ਡਾ. ਸੋਨੀਆ ਸਿੰਘ, ਡਾ. ਗੁਰਦੀਪ ਸਿੰਘ, ਡਾ. ਮਨਿੰਦਰ ਸਿੰਘ, ਡਾ. ਮੋਹਨ ਸਿੰਘ, ਡਾ. ਕ੍ਰਿਚਸ਼ਾ ਸ਼ਰਮਾ ਅਤੇ ਡਾ. ਨਵਦੀਪ ਕੰਵਲ ਨੇ ਨਾਮਜ਼ਦਗੀਆਂ ਭਰੀਆਂ ਹਨ। ਸਕੱਤਰ ਦੇ ਅਹੁਦੇ ਲਈ ਨਾਮਜ਼ਦਗੀਆਂ ਭਰਨ ਵਾਲਿਆਂ ’ਚ ਡਾ. ਗੁਰਨਾਮ ਵਿਰਕ, ਡਾ. ਹਰਜਿੰਦਰ ਸਿੰਘ, ਡਾ. ਗੁਲਸ਼ਨ ਬਾਂਸਲ, ਡਾ. ਸੁਖਜਿੰਦਰ ਸਿੰਘ, ਡਾ. ਗੁਰਦੀਪ ਸਿੰਘ ਭੱਠਲ, ਡਾ. ਪਰਮਿੰਦਰ ਸਿੰਘ, ਡਾ. ਰਾਜਦੀਪ ਸਿੰਘ, ਡਾ. ਨਵਦੀਪ ਕਮਲ ਅਤੇ ਡਾ. ਸਿਕੰਦਰ ਸਿੰਘ ਚੀਮਾ ਸ਼ਾਮਲ ਹਨ। ਜੁਆਇੰਟ ਸੈਕਟਰੀ ਲਈ ਡਾ. ਪੂਨਮ ਪਟਿਆਲ, ਡਾ. ਹਰਨੀਤ ਗਰੇਵਾਲ, ਡਾ. ਗੁਰਪ੍ਰੀਤ ਕੌਰ, ਕਰਨਦੀਪ ਸਿੰਘ, ਡਾ. ਬਲਜਿੰਦਰ ਕੌਰ, ਡਾ. ਅਲੰਕਾਰ, ਡਾ. ਨਵਦੀਪ ਕਮਲ, ਡਾ. ਚਰਨਜੀਤ ਸਿੰਘ ਅਤੇ ਕਰਨਦੀਪ ਸਿੰਘ ਵੱਲੋਂ ਦਾਅਵੇਦਾਰੀ ਠੋਕੀ ਗਈ ਹੈ ਐਗਜ਼ੈਕਟਿਵ ਮੈਂਬਰਾਂ ਦੇ ਅਹੁਦੇ ਲਈ ਅਧਿਆਪਕ ਆਗੂ ਡਾ. ਪੁਸ਼ਪਿੰਦਰ ਗਿੱਲ ਸਮੇਤ ਡਾ. ਗੁਲਸ਼ਨ ਬਾਂਸਲ, ਡਾ. ਰਾਕੇਸ਼ ਕੁਮਾਰ, ਡਾ. ਅਰਨੀਤ ਗਰੇਵਾਲ, ਡਾ. ਵਿਕਾਸ ਰਾਣਾ, ਡਾ. ਸੰਦੀਪ ਸਿੰਘ, ਡਾ. ਬਲਰਾਜ ਸਿੰਘ, ਡਾ. ਰਾਜਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਜਗਤਾਰ ਸਿੰਘ, ਡਾ. ਸੁਖਵਿੰਦਰ ਕੌਰ, ਡਾ. ਅਮਰਪ੍ਰੀਤ ਸਿੰਘ ਅਤੇ ਡਾ. ਹਰਵਿੰਦਰ ਸਿੰਘ ਨੇ ਫਾਰਮ ਭਰੇ ਹਨ। ਅੱੱਜ ਬਹੁਤਾ ਸਮਾਂ ਨਾਮਜ਼ਦਗੀਆਂ ਦੀ ਵਾਪਸੀ ਲਈ ਰਣਨੀਤੀ ਤੈਅ ਕਰਨ ਵਰਗੇ ਮੁੱਦਿਆਂ ’ਤੇ ਹੀ ਲੱਗਾ।