ਪਟਿਆਲਾ: ਕੌਂਸਲ ਆਫ਼ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਬੈਨਰ ਹੇਠ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਵਿਰੋਧ ਵਿੱਚ ਪਟਿਆਲਾ ਵਿੱਚ 8 ਸਤੰਬਰ ਨੂੰ ਹੋ ਰਹੀ ਰੈਲੀ ਵਿੱਚ ਬਿਜਲੀ ਬੋਰਡ ਦੇ ਇੰਜੀਨੀਅਰਾਂ ਨੇ ਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅੱਜ ਮੁੱਖ ਦਫ਼ਤਰ ਨਾਭਾ ਰੋਡ ਵਿਖੇ ਕੌਂਸਲ ਦੇ ਚੇਅਰਮੈਨ ਇੰਜ. ਸੁਖਮਿੰਦਰ ਸਿੰਘ ਲਵਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿਚ ਇੰਜੀਨੀਅਰ ਐਸੋਸੀਏਸ਼ਨ ਦੇ ਸਕੱਤਰ ਜਨਰਲ ਦਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਖੱਟੜਾ ਆਪਣੀ ਟੀਮ ਸਮੇਤ ਪੁੱਜੇ। ਮੀਟਿੰਗ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ ਸ਼ਾਖਾ, ਸਿੰਚਾਈ ਵਿਭਾਗ, ਮੰਡੀ ਬੋਰਡ, ਪੰਚਾਇਤੀ ਰਾਜ, ਸੀਵਰੇਜ ਬੋਰਡ ਤੇ ਪੁੱਡਾ ਦੇ ਮੁਲਾਜ਼ਮਾਂ ਨੇ ਵੀ ਹਿੱਸਾ ਲਿਆ। -ਪੱਤਰ ਪ੍ਰੇਰਕ