ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 10 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਕਾਂਸਟੀਚੂਐਂਟ ਕਾਲਜ ਮੀਰਾਂਪੁਰ ਦੀ ਬਿਲਡਿੰਗ ਅਤੇ ਚਲ ਰਹੇ ਚਾਰ ਦਿਵਾਰੀ ਦੇ ਕੰਮ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਕਾਲਜ ਪਹੁੰਚੇ ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਰਮੇਸ਼ ਕੁਮਾਰ ਦਾ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਪ੍ਰਿੰਸੀਪਲ ਸਹਾਇਕ ਪ੍ਰੋ. ਗੁਰਵਿੰਦਰ ਕੌਰ ਤੇ ਸਮੂਹ ਸਟਾਫ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਸਹਾਇਕ ਪ੍ਰੋ. ਗੁਰਵਿੰਦਰ ਕੌਰ ਨੇ ਉਨ੍ਹਾਂ ਨੂੰ ਕਾਲਜ ਦੀ ਇਮਾਰਤ ਅਤੇ ਚੱਲ ਰਹੇ ਚਾਰ ਦੀਵਾਰੀ ਦੇ ਕੰਮ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦਾ ਇਹ ਇਕਲੌਤਾ ਸਰਕਾਰੀ ਕਾਲਜ ਹੈ ਜਿਸ ਵਿੱਚ ਪੱਛੜੇ ਇਲਾਕੇ ਦੇ ਭਾਰੀ ਗਿਣਤੀ ’ਚ ਵਿਦਿਆਰਥੀ ਪੜ੍ਹਨ ਆਉਂਦੇ ਹਨ। ਇਸ ਮੌਕੇ ਉਨ੍ਹਾਂ ਨਾਲ ਉਚੇਰੀ ਸਿੱਖਿਆ ਵਿਭਾਗ ਤੋਂ ਗੁਰਦਰਸ਼ਨ ਸਿੰਘ ਬਰਾੜ, ਅਵਨੀਤ ਰੰਧਾਵਾ ਐਕਸੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਐੱਸਡੀਓ ਜੇ.ਈ, ਕਰਨਵੀਰ ਸਿੰਘ ਰੰਧਾਵਾ ਇੰਚਾਰਜ ਆਫ ਸਿਵਲ ਇੰਜਨੀਅਰਿੰਗ ਯੁਕੋ ਵਿਭਾਗ ਤੇ ਸਟਾਫ ਮੈਂਬਰ ਹਾਜ਼ਰ ਸਨ।