ਪੱਤਰ ਪ੍ਰੇਰਕ
ਪਾਤੜਾਂ, 10 ਅਗਸਤ
ਸਿੱਖਿਆ ਵਿਭਾਗ ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਸਾਰੇ ਹੀ ਬੱਚਿਆਂ ਦਾ ਪੰਜਾਬ ਪ੍ਰਾਪਤੀ ਸਰਵੇ ਕਰਵਾ ਰਿਹਾ ਹੈ। ਕਰੋਨਾ ਮਹਾਮਾਰੀ ਕਾਰਨ ਪਿਛਲੇ ਮਾਰਚ ਮਹੀਨੇ ਤੋਂ ਸਕੂਲ ਬੰਦ ਹਨ, ਪਰ ਰਾਜ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਇਸ ਮਹਾਮਾਰੀ ਦੇ ਦੌਰਾਨ ਵੀ ਮੋਬਾਈਲ ਫੋਨ ਰਾਹੀਂ ਆਪਣੇ ਬੱਚਿਆਂ ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਬੱਚਿਆਂ ਨੂੰ ਕੰਮ ਕਰਾ ਰਹੇ ਹਨ। ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਇੰਜਨੀਅਰ ਅਮਰਜੀਤ ਸਿੰਘ ਨੇ ਜੂਮ ਐਪ ਰਾਹੀਂ ਬਲਾਕ ਪਾਤੜਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਾਣਾ-1 ਐਟ ਪਾਤੜਾਂ ਮਨੋਜ ਕੁਮਾਰ ਜੋਈਆ ਦੀ ਅਗਵਾਈ ਹੇਠ ਸੈਂਟਰ ਖਾਂਗ ਦੇ ਇੰਚਾਰਜ ਹੈੱਡ ਟੀਚਰ ਪਰਮਜੀਤ ਤੂਰ ਦੁਆਰਾ ਸਾਰੇ ਸੈਂਟਰ ਖਾਂਗ ਦੇ ਪਿੰਡਾਂ ਵਿੱਚ ਪੰਜਾਬ ਪ੍ਰਾਪਤੀ ਸਰਵੇ ਲਈ ਜਾਗਰੂਕਤਾ ਮੁਹਿੰਮ ਲਈ ਕਾਰ ਰੈਲੀ ਕੱਢੀ ਗਈ। ਇਹ ਰੈਲੀ ਸੇਲਵਾਲਾ, ਖਾਂਗ, ਗੁਲਾਹੜ ਅਤੇ ਖਾਨੇਵਾਲ ਸਮਾਪਤ ਹੋਈ ਰੈਲੀ ਪੜਾਅ ਵਾਰ ਸਾਰੇ ਬਲਾਕ ਵਿੱਚ ਰੈਲੀ ਕੱਢੀ ਕੇ ਬੱਚਿਆਂ ਦੇ ਮਾਪਿਆਂ ਤੇ ਆਮ ਜਨਤਾ ਨੂੰ ਵੀ ਜਾਗਰੂਕ ਕੀਤਾ ਜਾਵੇਗਾ।