ਪਟਿਆਲਾ: ਨਗਰ ਨਿਗਮ ਟੈਕਨੀਕਲ ਕਰਮਚਾਰੀ ਦਲ ਦੀ ਸਾਲਾਨਾ ਚੋਣ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਰਾਜੇਸ਼ ਕੁਮਾਰ ਮਨੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਬਲਵਿੰਦਰ ਸਿੰਘ ਬਿੰਦਰ ਤੇ ਹਰਪਾਲ ਸਿੰਘ ਜਨਰਲ ਸਕੱਤਰ, ਪਵਨ ਕੁਮਾਰ ਸ਼ਰਮਾ ਜੁਆਇੰਟ ਜਨਰਲ ਸਕੱਤਰ, ਨਵਲ ਕੁਮਾਰ ਚੇਅਰਮੈਨ, ਪ੍ਰਸ਼ੋਤਮ ਕੁਮਾਰ ਮੀਤ ਚੇਅਰਮੈਨ, ਸ਼ਾਮ ਲਾਲ ਸੀਨੀ. ਮੀਤ ਪ੍ਰਧਾਨ, ਵਿਪਨ ਕੁਮਾਰ ਤੇ ਦਰਸ਼ਨ ਸਿੰਘ ਮੀਤ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਕੁਲਵਿੰਦਰ ਸਿੰਘ ਸਕੱਤਰ, ਚਰਨ ਦਾਸ ਖਜ਼ਾਨਚੀ, ਕ੍ਰਿਸ਼ਨ ਕੁਮਾਰ ਜੁਆਇੰਟ ਕੈਸ਼ੀਅਰ, ਸਰਬਜੀਤ ਸਿੰਘ ਆਡੀਟਰ, ਰਣਜੀਤ ਸਿੰਘ ਜੁਆਇੰਟ ਆਡੀਟਰ, ਬਲਜਿੰਦਰ ਸਿੰਘ ਸਰਪ੍ਰਸਤ, ਅਮਨਜੋਤ ਵਾਲੀਆ ਪ੍ਰੈਸ ਸਕੱਤਰ, ਕਸ਼ਮੀਰ ਸਿੰਘ ਜੁਆਇੰਟ ਸਕੱਤਰ, ਪਵਨ ਕੁਮਾਰ ਮੁੱਖ ਸਲਾਹਕਾਰ, ਸੋਹਣ ਸਿੰਘ ਸਲਾਹਕਾਰ ਅਤੇ ਗੁਰਦਰਸ਼ਨ ਸਿੰਘ ਪ੍ਰਾਪੇਗੰਡਾ ਸਕੱਤਰ ਚੁਣੇ ਗਏ।
-ਖੇਤਰੀ ਪ੍ਰਤੀਨਿਧ