ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 13 ਅਕਤੂਬਰ
ਇਥੋਂ ਦੇ ਵਸਨੀਕ ਨੌਜਵਾਨ ਅਭਿਸ਼ੇਕ ਚੌਹਾਨ (ਗਰਾਸ ਆਰਟਿਸਟ) ਵੱਲੋਂ ਸਾਲ 2019 ਦੌਰਾਨ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣੇ ਨਾਮ ਦਰਜ ਕਰਵਾਇਆ ਰਿਕਾਰਡ ਅੱਜ ਵੀ ਕਾਇਮ ਹੈ। ਤਿੰਨ ਸਾਲ ਦੇ ਅਰਸੇ ਦਰਮਿਆਨ ਉਨ੍ਹਾਂ ਦੁਆਰਾ ਸਥਾਪਤ ਕੀਤਾ ਇਹ ਰਿਕਾਰਡ ਕੋਈ ਵੀ ਨਹੀਂ ਤੋੜ ਸਕਿਆ। ਇਹ ਜਾਣਕਾਰੀ ਹਾਲ ਹੀ ਵਿੱਚ ਲਿਮਕਾ ਬੁੱਕ ਵੱਲੋਂ 2020 ਤੋਂ 2022 ਤੱਕ ਛਪੇ ਅੰਕ ਵਿਚ ਦਿੱਤੀ ਗਈ ਹੈ। ਅਭਿਸ਼ੇਕ ਦੇਸ਼ ਦਾ ਪਹਿਲਾ ਕਲਾਕਾਰ ਹੈ ਜੋ ਅੱਖਾਂ ’ਤੇ ਪੱਟੀ ਬੰਨ੍ਹ ਕੇ ਘਾਹ ਤੋਂ ਕਲਾਕ੍ਰਿਤੀਆਂ ਬਣਾ ਰਿਹਾ ਹੈ। ਅਭਿਸ਼ੇਕ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਤੋਂ ਵੀ ਪ੍ਰਸ਼ੰਸਾ ਮਿਲੀ ਹੈ ਅਤੇ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਛੋਟਾ ਚਮਚ ਬਣਾਇਆ ਹੈ, ਜੋ ਸਿਰਫ਼ 2 ਮਿਲੀਮੀਟਰ ਦਾ ਹੈ।