ਪੱਤਰ ਪ੍ਰੇਰਕ
ਸਮਾਣਾ, 3 ਸਤੰਬਰ
ਗਾਜੇਵਾਸ ਪੁਲੀਸ ਨੇ ਪਿੰਡ ਅਚਰਾਲ-ਖੁਰਦ ਵਿੱਚ ਦੋ ਛਾਪਿਆਂ ਦੌਰਾਨ 300 ਲਿਟਰ ਲਾਹਣ ਬਰਾਮਦ ਕੀਤੀ ਹੈ, ਜਦੋਂਕਿ ਕਥਿਤ ਦੋਸ਼ੀ ਫ਼ਰਾਰ ਹੋ ਗਏ। ਸਦਰ ਪੁਲੀਸ ਨੇ ਕਥਿਤ ਦੋਸ਼ੀਆਂ- ਜੱਗਾ ਸਿੰਘ ਅਤੇ ਬਿੱਲੂ ਸਿੰਘ ਨੂੰ ਨਾਮਜ਼ਦ ਕਰ ਕੇ ਕੇਸ ਦਰਜ ਕੀਤਾ ਹੈ। ਸਦਰ ਪੁਲੀਸ ਮੁਖੀ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਏਐੱਸਆਈ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਗਸ਼ਤ ਦੌਰਾਨ ਜੱਗਾ ਸਿੰਘ ਵੱਲੋਂ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਸਬੰਧੀ ਮਿਲੀ ਸੂਚਨਾ ’ਤੇ ਉਸ ਦੇ ਘਰ ਛਾਪਾ ਮਾਰਨ ’ਤੇ 160 ਲਿਟਰ ਲਾਹਣ ਬਰਾਮਦ ਕੀਤੀ ਜਦੋਂਕਿ ਹੈੱਡ ਕਾਂਸਟੇਬਲ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਸਬੰਧੀ ਮਿਲੀ ਸੂਚਨਾ ਦੇ ਆਧਾਰ ’ਤੇ ਬਿੱਲੂ ਸਿੰਘ ਦੇ ਘਰ ਛਾਪਾ ਕਰ ਕੇ 140 ਲਿਟਰ ਲਾਹਣ ਬਰਾਮਦ ਕੀਤੀ ਗਈ।