ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਸਤੰਬਰ
ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਪਟਿਆਲਾ ਵਿੱਚ ਪੰਜਾਬੀ ਦੇ ਨਾਮਵਰ ਲੇਖਕ ਬਲਵਿੰਦਰ ਸਿੰਘ ਰਾਜ਼ ਦੀ ਪਲੇਠੀ ਪੁਸਤਕ ‘ਰਾਜ਼ ਮੁਹੱਬਤਾਂ ਦੇ’ ਨੂੰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ’ਚ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ।
ਸਾਹਿਤਕ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਬਾਲ ਸਾਹਿਤ ਦੇ ਪ੍ਰਸਿੱਧ ਲੇਖਕ ਡਾ. ਦਰਸ਼ਨ ਸਿੰਘ ਆਸ਼ਟ, ਕਵੀਸ਼ਰ ਦਰਸ਼ਨ ਸਿੰਘ ਭੰਮੇ, ਸੁਰਜੀਤ ਸੁਮਨ, ਗੀਤਕਾਰ ਗੁਰਾਂਦਿੱਤਾ ਸਿੰਘ ਸੰਧੂ, ਗਜ਼ਲਗੋ ਬਿੱਕਰ ਸਿੰਘ ਵਿਯੋਗੀ ਅਤੇ ਲੇਖਕ ਬਲਵਿੰਦਰ ਸਿੰਘ ਰਾਜ਼ ਬਿਰਾਜਮਾਨ ਹੋਏ। ਇਸ ਮੌਕੇ ਲੇਖਕ ਬਲਵੀਰ ਜਲਾਲਾਬਾਦੀ, ਕੁਲਵੰਤ ਸਿੰਘ ਸੈਦੋਕੇ, ਸ਼ਮਸ਼ੇਰ ਸਿੰਘ ਮੱਲ੍ਹੀ, ਸਰਦੂਲ ਸਿੰਘ ਬਰਾੜ, ਬਲਦੇਵ ਇਕਵੰਨ, ਸਰਬਜੀਤ ਉਖਲਾ, ਬੂਟਾ ਸਿੰਘ ਭੰਦੋਹਲ, ਅਮਨ ਅਜਨੌਦਾ, ਚਰਨ ਪੁਆਧੀ, ਸਰਬਜੀਤ ਸਿੰਘ ਭਟੋਏ, ਸਿਕੰਦਰ ਚੰਦ ਭਾਨ, ਫ਼ਤਿਹ ਰੰਧਾਵਾ, ਕੁਲਦੀਪ ਗਿੱਲ ਚੱਠੇ ਸੇਖਵਾਂ, ਹਰਮੇਲ ਸਿੰਘ ਬੁਜਰਕ, ਦਵਿੰਦਰ ਪਟਿਆਲਵੀ, ਕ੍ਰਿਸ਼ਨ ਲਾਲ ਧੀਮਾਨ, ਧੰਨਾ ਧਾਲੀਵਾਲ, ਬਿੰਦਰ ਮਾਨ, ਸਰਵਜੀਤ ਬਾਛਲ, ਗੁਰਧਿਆਨ ਬਾਛਲ ਆਦਿ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ।