ਸਰਬਜੀਤ ਸਿੰਘ ਭੰਗੂ
ਪਟਿਆਲਾ 10 ਸਤੰਬਰ
ਮੇਅਰ ਸੰਜੀਵ ਬਿੱਟੂ ਨੇ ਵਾਰਡ ਨੰਬਰ 54 ਅਧੀਨ ਪੈਂਦੇ ਰਣਜੀਤ ਬਾਗ, ਚਰਨ ਬਾਗ ਅਤੇ ਲਹਿਲ ਕਲੋਨੀ ਵਿੱਚ 50 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਦੌਰਾਨ ਕੌਂਸਲਰ ਵਿਜੇ ਕੂਕਾ, ਸੀਨੀਅਰ ਕੌਂਸਲਰ ਤੇ ਕਾਂਗਰਸ ਦੇ ਬਲਾਕ ਮੁਖੀ ਨਰੇਸ਼ ਦੁੱਗਲ, ਕੌਂਸਲਰ ਅਤੁਲ ਜੋਸ਼ੀ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਬਿੱਟੂ ਦਾ ਕਹਿਣਾ ਸੀ ਕਿ ਨਗਰ ਨਿਗਮ ਦੀ ਸਾਲਾਨਾ ਆਮਦਨ ਦੇ ਅਧਾਰ ’ਤੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਵਿਸ਼ੇਸ਼ ਵਿਕਾਸ ਪੈਕੇਜ ਜਰੀਏ ਹੀ ਵਿਕਾਸ ਕੀਤਾ ਜਾ ਰਿਹਾ ਹੈ। ਲਹਿਲ ਕਲੋਨੀ ਦੇ ਨਾਲ ਰਣਜੀਤ ਬਾਗ ਅਤੇ ਚਰਨ ਬਾਗ ਦੇ ਲੋਕ ਇਸ ਖੇਤਰ ਦੀਆਂ ਖਸਤਾ ਹਾਲ ਸੜਕਾਂ ਦੇ ਨਵੀਨੀਕਰਨ ਦੀ ਮੰਗ ਕਰ ਰਹੇ ਸਨ।
ਕੌਂਸਲਰ ਵਿਜੈ ਕੂਕਾ ਦਾ ਕਹਿਣਾ ਹੈ ਕਿ ਹੁਣ ਤੱਕ ਵਾਰਡ ਨੰਬਰ 54 ਵਿੱਚ ਇਕ ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। ਮੇਅਰ ਨੇ ਇਸ ਵਾਰਡ ਵਿੱਚ ਪੈਂਦੀ ਜੀਵਨ ਸਿੰਘ ਬਸਤੀ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਬੇਘਰ ਲੋਕਾਂ ਨੂੰ ਘੱਟੋ ਘੱਟ 30 ਗਜ਼ ਦੇ ਮਕਾਨ ਦਾ ਮਾਲਿਕਾਨਾ ਹੱਕ ਦਿੱਤਾ ਜਾਵੇਗਾ।
ਇਸ ਮੌਕੇ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ, ਨਰਿੰਦਰ ਬਾਂਸਲ, ਡਾ. ਜਸਵਿੰਦਰ ਸਿੰਘ, ਮਨੀ ਗਰਗ ਅਤੇ ਚਿਰੰਜੀ ਲਾਲ ਵੀਹਾਜ਼ਰ ਸਨ।