ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਅਕਤੂਬਰ
ਰਾਜਪੁਰਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਗੜੀ ਦੀ ਭਤੀਜੀ ਰੁਪਿੰਦਰ ਕੌਰ ਜੱਜ ਬਣ ਗਈ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਗਈ ਪ੍ਰੀਖਿਆ ਦੌਰਾਨ ਉਸ ਨੇ ਪੰਜਾਬ ਭਰ ਵਿੱਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ। ਉਹ ਸੁਰਜੀਤ ਸਿੰਘ ਗੜੀ ਦੇ ਛੋਟੇ ਭਰਾ ਕੁਲਵੰਤ ਸਿੰਘ ਦੀ ਬੇਟੀ ਹੈ, ਜੋ ਖੇਤੀਬਾੜੀ ਕਰਦੇ ਹਨ। ਉਹ ਪਰਿਵਾਰ ਸਮੇਤ ਰਾਜਪੁਰਾ ਸ਼ਹਿਰ ਦੇ ਡਾਲਮੀਆ ਵਿਹਾਰ ਖੇਤਰ ਵਿੱਚ ਰਹਿੰਦੇ ਹਨ। ਰਵਿੰਦਰ ਕੌਰ ਨੇ ਪਿੰਡ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਪਿੰਡ ਵਾਸੀਆਂ ਨੇ ਉਸ ਦਾ ਫੁੱਲ ਮਾਲਾਵਾਂ ਨਾਲ ਸਵਾਗਤ ਕੀਤਾ। ਇਸ ਮੌਕੇ ਸੁਰਜੀਤ ਗੜੀ ਦੇ ਵੱਡੇ ਭਰਾ ਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਗੜ੍ਹੀ ਅਤੇ ਹੋਰਾਂ ਨੇ ਵੀ ਬੀਬੀ ਰੁਪਿੰਦਰ ਕੌਰ ਦਾ ਸਵਾਗਤ ਕੀਤਾ।