ਰਵੇਲ ਸਿੰਘ ਭਿੰਡਰ
ਪਟਿਆਲਾ, 10 ਜੁਲਾਈ
ਆਈਸੀਐੱਸਈ-(10) ਤੇ ਆਈਐੱਸਸੀ-(12) ਦੇ ਅੱਜ ਐਲਾਨੇ ਨਤੀਜੇ ਮਗਰੋਂ ਪਟਿਆਲਾ ਦੇ ਸਬੰਧਿਤ ਕੈਟਾਗਿਰੀ ਸਕੂਲਾਂ ਦਾ ਨਤੀਜਾ ਸੌ ਫੀਸਦੀ ਰਿਹਾ। ਪੜ੍ਹਾਈ ਦੇ ਮਿਸ਼ਨ ਵਿੱਚੋਂ ਸਫਲ ਰਹਿਣ ’ਤੇ ਵਿਦਿਆਰਥੀਆਂ ਦੇ ਨਾਲ ਮਾਪਿਆਂ ਵਿੱਚ ਵੀ ਖੁਸ਼ੀ ਪਾਈ ਗਈ।
ਸਥਾਨਕ ਯਾਦਵਿੰਦਰਾ ਪਬਲਿਕ ਸਕੂਲ ਦਾ ਨਤੀਜਾ ਵੀ ਸੌ ਫੀਸਦੀ ਰਿਹਾ। ਸ਼ਹਿਰ ਦੀ ਇਸ ਵੱਕਾਰੀ ਤੇ ਇਤਿਹਾਸਕ ਸੰਸਥਾ ਦੇ ਆਈਸੀਐੱਸਈ ਦੇ ਆਏ ਨਤੀਜੇ ਵਿੱਚੋਂ ਸਚਿਸ ਸਿੰਗਲਾ ਨੇ 10ਵੀਂ ਵਿਚੋਂ 98.2 ਫੀਸਦੀ ਅੰਕ ਲੈ ਕੇ ਸੰਸਥਾ ਵਿੱਚੋਂ ਮੋਹਰੀ ਥਾਂ ਮੱਲਣ ਵਿੱਚ ਕਾਮਯਾਬੀ ਬਣਾਈ, ਜਦੋਂਕਿ ਸ਼ੌਰੀਆ ਡਬਲਾਨੀ ਨੇ 98 ਫੀਸਦੀ ਨਾਲ ਦੂਜਾ ਤੇ ਸੁਭਵ ਗਰਗ ਨੇ 97.8 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ। ਇਸ ਕਲਾਸ ਦੇ 44 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਜਦੋਂਕਿ 33 ਵਿਦਿਆਰਥੀਆਂ 80 ਫੀਸਦੀ ਤੋਂ ਵੱਧ ਅੰਕ ਹਾਸਿਲ ਕਰਨ ’ਚ ਕਾਮਯਾਬੀ ਵੀ ਬਣਾਈ। ਇਸੇ ਤਰ੍ਹਾਂ ਇਸ ਸੰਸਥਾ ਦੇ ਆਈਐੱਸਸੀ ਦੇ ਨਤੀਜੇ ਵਿੱਚੋਂ ਆਰਟਸ ਸਟਰੀਮ ਵਿੱਚੋਂ ਨਿਧੀ ਸਚਦੇਵਾ ਨੇ 12ਵੀਂ ਵਿਚੋਂ 96.5 ਫੀਸਦੀ ਅੰਕ ਲੈ ਕੇ ਪਹਿਲਾ ਤੇ ਇਸ਼ਨੂਰ ਕੌਰ ਵਿਰਕ ਨੇ 95.25 ਫੀਸਦੀ ਅੰਕੇ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ। ਜਦੋਂਕਿ ਕਾਮਰਸ ਸਟਰੀਮ ’ਚੋਂ ਮਨਵੀਰ ਸਿੰਘ ਚਾਹਲ 94 ਫੀਸਦੀ ਨਾਲ ਅੱਵਲ ਜਦੋਂਕਿ ਸਾਇੰਸ ਸਟਰੀਮ ’ਚੋਂ ਮੋਹਕਮ ਸਿੰਘ ਵਿਰਕ 94 ਫੀਸਦੀ ਅੰਕ ਲੈ ਕੇ ਸੰਸਥਾ ’ਚੋਂ ਅੱਵਲ ਰਿਹਾ। 13 ਵਿਦਿਆਰਥੀ 90 ਫੀਸਦੀ ਤੋਂ ਵੱਧ ਅੰਕ ਲੈਣ ’ਚ ਸਫਲ ਹੋਏ।
ਇਸੇ ਤਰ੍ਹਾਂ ਕੈਂਟਲ ਸਕੂਲ ‘ਸੀਨੀਅਰ’ ਦਾ ਨਤੀਜਾ ਵੀ ਬਾਖੂਬੀ ਰਿਹਾ। ਆਈਐਸਸੀ ਦੇ ਆਰਟਸ ਸਟਰੀਮ ’ਚੋਂ ਧਰੁਵ ਗੋਇਲ 10ਵੀਂ ਵਿਚ 92.5 ਫੀਸਦੀ ਨਾਲ ਸੰਸਥਾ ’ਚੋਂ ਮੋਹਰੀ ਜਦੋਂਕਿ ਪ੍ਰਭਜੋਤ ਵਿਰਕ 92.3 ਫੀਸਦੀ ਨਾਲ ਦੂਜੇ ਸਥਾਨ ’ਤੇ ਰਹਿਣ ’ਚ ਕਾਮਯਾਬ ਰਿਹਾ। ਇਸੇ ਤਰ੍ਹਾਂ ਹੀ ਕਾਮਰਸ ’ਚੋਂ ਗੁਰਸ਼ਗਨ ਕੌਰ 92. ਫੀਸਦੀ ਨਾਲ ਅੱਵਲ ਰਹੀ। ਇਸ ਸੰਸਥਾ ਦੇ ਇਸ ਕਲਾਸ ਦੇ 5 ਵਿਦਿਆਰਥੀ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ। ਇਸੇ ਤਰ੍ਹਾਂ ਇਸ ਸੰਸਥਾ ਦੇ ਆਈਸੀਐਸਈ ਦੇ ਨਤੀਜੇ ’ਚੋਂ ਗੁਰਲੀਨ ਕੌਰ 10ਵੀਂ ਵਿਚ 98 ਫੀਸਦੀ ਅੰਕ ਲੈ ਕੇ ਅੱਵਲ ਰਹੀ ਜਦੋਂਕਿ ਸੰਸਥਾ ਦੇ 57 ਹੋਣਹਾਰ ਵਿਦਿਆਰਥੀਆਂ 90 ਫੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ। ਬ੍ਰਿਟਿਸ਼ ਕੋ-ਐਡ ਹਾਈ ਸਕੂਲ ਦੇ ਨਤੀਜੇ ਮੁਤਾਬਿਕ ਆਈਐੱਸਸੀ ’ਚੋਂ ਨਵਰੂਪ ਘੁੰਮਣ 12ਵੀਂ ਸਾਇੰਸ ਸਟਰੀਮ ’ਚੋਂ 97.75 , ਜਸਕਰਨ ਨੇ ਆਰਟਸ ’ਚੋਂ 96.25 ਤੇ ਜਪਨੀਤ ਸਿੰਘ ਨੇ ਕਾਮਰਸ ’ਚੋਂ 95.75 ਫੀਸਦੀ ਅੰਕ ਲੈ ਕੇ ਸੰਸਥਾ ’ਚੋਂ ਮੋਹਰੀ ਹੋਣ ਦਾ ਰੁਤਬਾ ਹਾਸਿਲ ਕੀਤਾ, ਜਦੋਂਕਿ ਆਈਸੀਐੱਸਈ ’ਚੋਂ ਰਿਪਨਜੀਤ ਕੌਰ ਤੂਰ 10ਵੀਂ 98.4 ਫੀਸਦੀ ਅੰਕ ਲੈ ਕੇ ਸੰਸਥਾ ’ਚੋਂ ਮੋਹਰੀ ਰਿਹਾ ਤੇ ਜੁਆਏ ਜੈਸਮੀਨ, ਸੰਚਿਤ ਤੇ ਅਸਿਤਾ ਗੁਪਤਾ ਨੇ 98.2 ਫੀਸਦੀ ਅੰਕ ਲੈ ਕੇ ਦੂਜੇ ਨੰਬਰ ’ਤੇ ਰਹੇ।
ਸੰਤ ਮਿਖਾਈਲ ਕਾਨਵੈਂਟ ਸਕੂਲ ਦਾ ਨਤੀਜਾ 100 ਫੀਸਦੀ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ) ਸੰਤ ਮਿਖਾਈਲ ਕਾਨਵੈਂਟ ਸਕੂਲ ਜੁਲਕਾਂ ਨੇੜੇ ਦੇਵੀਗੜ੍ਹ ਦੇ ਬੱਚਿਆਂ ਨੇ ਦਸਵੀਂ ਦੇ ਇਮਤਿਹਾਨ ਵਿੱਚ ਮੱਲਾਂ ਮਾਰੀਆਂ ਹਨ ਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ। ਸੈਸ਼ਨ 2019-20 ’ਚ ਇਸ ਸਕੂਲ ਦੇ ਸਾਰੇ ਬੱਚੇ ਪਾਸ ਹੋਏ ਤੇ ਬੱਚਿਆਂ ਨੇ ਚੰਗੇ ਨੰਬਰ ਲੈ ਕੇ ਮਾਪਿਆਂ ਦਾ ਨਾ ਰੌਸ਼ਨ ਕੀਤਾ ਹੈ। ਨਤੀਜੇ ਅਨੁਸਾਰ ਵਿਦਿਆਰਥਣ ਯਾਨਸੀ ਚੌਧਰੀ ਨੇ 94.8 ਫੀਸਦੀ ਨੰਬਰ ਲੈ ਕੇ ਪਹਿਲਾ, ਹਰਸਿਮਰਤ ਕੌਰ ਨੇ 93.8 ਫੀਸਦੀ ਨੰਬਰ ਲੈ ਕੇ ਦੂਜਾ ਤੇ ਦੀਆ ਸੈਣੀ ਨੇ 92.8 ਫੀਸਦੀ ਨੰਬਰ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਤ ਮਿਖਾਇਲ ਕਾਨਵੈਂਟ ਸਕੂਲ ਦੇ ਮੈਨੇਜਰ ਫਾਦਰ ਜੋਨ ਥੈਥਿਯੂਸ ਅਤੇ ਪ੍ਰਿੰਸੀਪਲ ਸਿਸਟਰ ਪ੍ਰਭਾ ਨੇ ਬੱਚਿਆਂ ਨੂੰ ਵਧਾਈ ਦਿੱਤੀ। ਫਾਦਰ ਜੌਨ ਥੈਥਿਯੂਸ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਵੀ ਵਿਦਿਆਰਥੀਆਂ ਨੇ ਪੜ੍ਹਾਈ ਪੂਰੀ ਲਗਨ ਨਾਲ ਕੀਤੀ।