ਪਟਿਆਲਾ: ਸਮਾਜ ਸੇਵੀ ਸੰਸਥਾ ਪਬਲਿਕ ਹੈਲਪ ਫਾਊਂਡੇਸ਼ਨ ਵੱਲੋਂ ਇਥੇ ਭਾਸ਼ਾ ਵਿਭਾਗ ਵਿਚ ਵਿਸ਼ਵ ਐਨਜੀਓ ਦਿਵਸ ਨੂੰ ਸਮਰਪਿਤ ਸਮਾਜ ਸੇਵਾ ਰਤਨ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਭਾਰਤ ਸਰਕਾਰ ਦੇ ਡਿਪਟੀ ਲੀਗਲ ਐਡਵਾਈਜ਼ਰ ਜਸਪਾਲ ਸਿੰਘ ਧੰਜੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਗੈਰ ਸਰਕਾਰੀ ਸੰਗਠਨ ਸਮਾਜ ਦਾ ਅਟੁੱਟ ਅੰਗ ਹਨ। ਸਰਕਾਰੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਐਨਜੀਓਜ਼ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਮੌਕੇ ਉੱਘੇ ਸਿੱਖਿਆ ਸ਼ਾਸ਼ਤਰੀ ਸੁਰਿੰਦਰ ਸਿੰਘ ਚੱਢਾ, ਪ੍ਰਸਿੱਧ ਸਮਾਜ ਸੇਵੀ ਭਗਵਾਨ ਦਾਸ ਗੁਪਤਾ, ਪ੍ਰਸਿੱਧ ਚਿਕਿਤਸਕ ਡਾ. ਆਰਤੀ ਪਾਂਡਵ ਅਤੇ ਪ੍ਰੋਫੈਸਰ ਅਸ਼ਵਨੀ ਕੁਮਾਰ ਨੇ ਵਿਸ਼ੇਸ਼ ਮਹਿਮਾਨਾ ਵਜੋਂ ਸ਼ਿਰਕਤ ਕੀਤੀ। ਭਾਸ਼ਾ ਮਾਹਿਰ ਡਾ. ਆਸ਼ਾ ਕਿਰਨ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਗੈਰ ਸਰਕਾਰੀ ਸੰਗਠਨਾਂ ਅਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਫੈਸਰ ਅਸ਼ਵਨੀ ਕੁਮਾਰ ਨੇ ਐਨਜੀਓ ਦਿਵਸ ਦੇ ਇਤਿਹਾਸ ਅਤੇ ਸਮਾਜ ਵਿੱਚ ਐਨਜੀਓਜ਼ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਦੌਰਾਨ ਮਾਤਾ ਗੁਰਦੇਵ ਕੌਰ, ਪੱੱਤਰਕਾਰ ਗੁਰਨਾਮ ਅਕੀਦਾ, ਜਾਗਦੇ ਰਹੋ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਅਰਵਿੰਦਰ ਕੁਮਾਰ ਕਾਕਾ, ਮਾਨਵਤਾ ਭਲਾਈ ਸੁਸਾਇਟੀ ਦੇ ਅਮਨਿੰਦਰ ਸਿੰਘ, ਚੌਪਾਯਾ ਜੀਵ ਰਕਸ਼ਾ ਫਾਊਂਡੇਸ਼ਨ ਦੀ ਸੁਸ਼ਮਾ ਰਾਠੌਰ, ਸਰਕਾਰੀ ਹਾਈ ਸਕੂਲ ਬਰਸਟ ਦੀ ਮੁੱਖ ਅਧਿਆਪਕਾ ਸੰਨੀ ਗੁਪਤਾ, ਸਮਾਜ ਸੇਵੀ ਵਿਨੋਦ ਬਾਲੀ, ਦਲਿਤ ਆਗੂ ਜਗਮੋਹਨ ਚੌਹਾਨ, ਸਾਈਂ ਜੀ ਸੰਸਥਾ ਦੇ ਸੰਦੀਪ ਸਿੰਘ, ਸਲਿਊਟ ਦਿ ਟਰੀਜ਼ ਸੰਸਥਾ ਦੇ ਸਾਹਿਲ ਸ਼ਰਮਾ, ਹੀਲਿੰਗ ਹੈਂਡ ਸੋਸਾਇਟੀ ਦੇ ਗੁਰਤੇਜ ਸਿੰਘ ਤੇਜੀ, ਹਿਊਮਨ ਕੇਅਰ ਵੈਲਫੇਅਰ ਕਲੱਬ ਦੇ ਹਰਸਿਮਰਨ ਸਿੰਘ ਕਮਲ, ਚਿੱਤਰਕਾਰ ਰਵੀ ਵਰਮਾ, ਸਪੀਕਿੰਗ ਹੈਂਡਸ ਫਾਊਂਡੇਸ਼ਨ, ਫੁਟਬਾਲ ਕੋਚ ਇੰਦਰਜੀਤ ਸਿੰਘ, ਵਾਤਾਵਰਣ ਸੇਵਕ ਜੈਗੋਪਾਲ, ਆਂਗਨਵਾੜੀ ਵਰਕਰ ਕ੍ਰਿਸ਼ਨਾ ਦੇਵੀ, ਸ਼ਹੀਦ ਬਾਬਾ ਜੀਵਣ ਸਿੰਘ ਸੰਸਥਾ ਦੇ ਪਰਮਜੀਤ ਸਿੰਘ ਧਾਲੀਵਾਲ ਨੂੰ ਸਮਾਜ ਸੇਵਾ ਰਤਨ ਸਨਮਾਨ ਨਾਲ ਨਿਵਾਜਿਆ ਗਿਆ। -ਖੇਤਰ ਪ੍ਰਤਨਿਧ