ਪਟਿਆਲਾ (ਖੇਤਰੀ ਪ੍ਰਤੀਨਿਧ): ਉਦਯੋਗ ਅਤੇ ਵਣਜ ਵਿਭਾਗ ਵੱਲੋਂ ਜਾਰੀ ਇੰਡਸਟ੍ਰੀਅਲ ਐਂਡ ਡਿਵੈਲਪਮੈਂਟ ਬਿਜ਼ਨਸ ਪਾਲਿਸੀ 2017 ਅਧੀਨ ਜ਼ਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਹੁਲਾਰਾ ਦੇਣ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ’ਚ ਜ਼ਿਲ੍ਹੇ ਦੀਆਂ 7 ਉਦਯੋਗਿਕ ਇਕਾਈਆਂ ਨੂੰ ਪਾਲਿਸੀ ਅਨੁਸਾਰ ਛੋਟ ਦੇਣ ਦੇ ਕੇਸ ਵਿਚਾਰੇ ਗਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 5 ਯੂਨਿਟਾਂ ਨੂੰ ਸੱਤ ਸਾਲ ਲਈ ਬਿਜਲੀ ਕਰ ’ਚ ਛੋਟ ਦਿੱਤੀ ਗਈ ਹੈ, ਜਦਕਿ 2 ਉਦਯੋਗਿਕ ਇਕਾਈਆਂ ਨੂੰ ਜੀ.ਐਸ.ਟੀ. ਦੀ ਰੀਇੰਬਰਸਮੈਂਟ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਪਹਿਲਾਂ ਜਨਰਲ ਮੈਨੇਜਰ ਉਦਯੋਗ ਕੇਂਦਰ-ਕਮ-ਜ਼ਿਲ੍ਹਾ ਪੱਧਰੀ ਸਕਰੂਟਨੀ ਕਮੇਟੀ ਮੈਂਬਰ ਸੈਕਟਰੀ ਅੰਗਦ ਸਿੰਘ ਸੋਹੀ ਨੇ ਦੱਸਿਆ ਕਿ ਉਦਯੋਗਿਕ ਇਕਾਈ ਸਿੰਗਲਾ ਵਾਇਰ ਪਟਿਆਲਾ, ਗੁਪਤਾ ਮੋਟਰ ਸਟੋਰ ਪਾਤੜਾਂ, ਸ੍ਰੀ ਚੰਦ ਪਲਾਈਵੁੱਡ ਇੰਡਸਟਰੀ ਲੋਹਸਿੰਬਲੀ ਅਤੇ ਰੂਪ ਐਲਮਿਨੀਅਮ ਸੰਧਾਰਸੀ ਨੂੰ ਸੱਤ ਸਾਲ ਲਈ ਬਿਜਲੀ ਕਰ ’ਚ ਛੋਟ ਦੀ ਪ੍ਰਵਾਨਗੀ ਦਿੱਤੀ ਗਈ ਹੈ।