ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 3 ਜੂਨ
ਬਲਾਕ ਭੁਨਰਹੇੜੀ ਦੇ ਪਿੰਡ ਘੜਾਮ ਦੇ ਸਰਪੰਚ ਸ਼ਮਸ਼ੇਰ ਸਿੰਘ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਨੂੰ ਰੱਦ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਦੇ ਡਾਇਰੈਕਟਰ (ਵਿਜੀਲੈਂਸ ਸੈੱਲ) ਵੱਲੋਂ ਇੱਕ ਪੱਤਰ ਜਾਰੀ ਕਰ ਕੇ ਪਿੰਡ ਘੜਾਮ ਦੇ ਸਰਪੰਚ ਦੀ ਸਰਪੰਚੀ ਤੇ ਹੋਰ ਲਏ ਲਾਭਾਂ ਨੂੰ ਤੁਰੰਤ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਪਿੰਡ ਘੜਾਮ ਵਾਸੀ ਗੁਰਮੇਲ ਸਿੰਘ ਨੇ 12 ਫਰਵਰੀ 2020 ਨੂੰ ਸਰਪੰਚ ਸ਼ਮਸ਼ੇਰ ਸਿੰਘ ਵਿਰੁੱਧ ਸ਼ਿਕਾਇਤ ਕੀਤੀ ਸੀ ਕਿ ਸਰਪੰਚ ਨੇ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਸਰਪੰਚੀ ਹਾਸਲ ਕੀਤੀ ਹੈ। ਡਾਇਰੈਕਟਰ ਪੱਧਰੀ ਵਿਜੀਲੈਂਸ ਜਾਂਚ ਕੀਤੀ ਗਈ ਜਾਂਚ ਦੇ ਅਧਾਰ ’ਤੇ ਉਕਤ ਫੈਸਲਾ ਲਿਆ ਗਿਆ।