ਪਟਿਆਲਾ:
ਸਹਿਰਾਬ ਪ੍ਰੋਡਕਸ਼ਨਜ਼ ਅਤੇ ਸਾਰਥਕ ਰੰਗਮੰਚ ਦੇ ਸਹਿਯੋਗ ਨਾਲ ਪੰਜਾਬੀ ਫ਼ਿਲਮ ‘ਡੈੱਥ ਡੇਅ’ ਦੀ ਸਪੈਸ਼ਲ ਸਕਰੀਨਿੰਗ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਕਾਲੀ ਦਾਸ ਆਡੀਟੋਰੀਅਮ ਵਿੱਚ ਕੀਤੀ ਗਈ। ਇਸ ਫ਼ਿਲਮ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ ਹੈ। ਬੰਗਾਲੀ ਲੇਖਕ ਰਮਾਨਾਥ ਰਾਏ ਦੀ ਲਿਖੀ ਹੋਈ ਕਹਾਣੀ ’ਤੇ ਅਧਾਰਿਤ ਇਸ ਫ਼ਿਲਮ ਵਿੱਚ ਮੁੱਖ ਪਾਤਰ ਬਿਸ਼ਨ ਸਿੰਘ ਦੀ ਭੂਮਿਕਾ ਅਵਤਾਰ ਸਿੰਘ ਅਰੋੜਾ ਨੇ ਨਿਭਾਈ ਅਤੇ ਨਾਲ ਹੀ ਅਨੀਤਾ ਸ਼ਬਦੀਸ਼ , ਭੁਪਿੰਦਰ ਬਰਨਾਲਾ , ਰਾਜਵੀਰ, ਨਵੀਨ ਸ਼ਰਮਾ, ਅਸ਼ੋਕ ਟਾਂਗਰੀ ਫ਼ਿਲਮ ਅਤੇ ਰੰਗਮੰਚ ਦੇ ਅਦਾਕਾਰਾਂ ਨੇ ਆਪਣੀ ਪ੍ਰਤਿਭਾ ਨਾਲ ਅਦਾਕਾਰੀ ਦਾ ਲੋਹਾ ਮਨਵਾਇਆ। ਇਸ ਫ਼ਿਲਮ ਦੀ ਕਹਾਣੀ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਦੁੱਖ ਭਰੇ ਹਾਲਾਤ ਅਤੇ ਮਾਪਿਆਂ ਨੂੰ ਸਤਾਉਂਦੇ ਇਕੱਲੇਪਣ ਨੂੰ ਦਰਸਾਇਆ ਗਿਆ ਹੈ। -ਪੱਤਰ ਪ੍ਰੇਰਕ