ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੁਲਾਈ
ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦਾ 40ਵਾਂ ਡੈਲੀਗੇਟ ਇਜਲਾਸ ਸਰਕਲ ਪਟਿਆਲਾ ਵਿੱਚ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਹਰਜੀਤ ਸਿੰਘ ਸੇਖੋਂ ਨੇ ਕੀਤੀ। ਇਸ ਵਿੱਚ ਚੋਣ ਨਿਗਰਾਨ ਵਜੋਂ ਬਨਾਰਸੀ ਦਾਸ ਪਸਿਆਣਾ ਮੀਤ ਪ੍ਰਧਾਨ ਪੰਜਾਬ ਅਤੇ ਸੰਤੋਖ ਸਿੰਘ ਕੈਸ਼ੀਅਰ ਪੰਜਾਬ ਪਹੁੰਚੇ। ਇਸ ਦੌਰਾਨ ਸਰਕਲ ਪ੍ਰਧਾਨ ਵੱਲੋਂ ਪਹਿਲੀ ਕਮੇਟੀ ਭੰਗ ਕਰ ਕੇ ਚੋਣ ਦਾ ਅਧਿਕਾਰ ਨਿਗਰਾਨ ਕਮੇਟੀ ਹਵਾਲੇ ਕੀਤਾ ਗਿਆ। ਸਰਵਸੰਮਤੀ ਨਾਲ ਪੇਸ਼ ਹੋਏ ਪੈਨਲ ਵਿੱਚ ਅਗਲੇ ਦੋ ਸਾਲਾਂ ਵਾਸਤੇ ਸਰਕਲ ਕਮੇਟੀ ਦੀ ਚੋਣ ਕੀਤੀ ਗਈ। ਇਸ ਵਿੱਚ ਹਰਜੀਤ ਸਿੰਘ ਸੇਖੋਂ ਨੂੰ ਦੂਜੀ ਵਾਰ ਸਰਕਲ ਪ੍ਰਧਾਨ ਚੁਣਿਆ ਗਿਆ। ਮੀਤ ਪ੍ਰਧਾਨ ਰੁਪਿੰਦਰ ਸਿੰਘ ਸਮਾਣਾ, ਸਕੱਤਰ ਬਰੇਸ਼ ਕੁਮਾਰ, ਸਹਾਇਕ ਸਕੱਤਰ ਇੰਦਰਜੀਤ ਸਿੰਘ, ਕੈਸ਼ੀਅਰ ਪ੍ਰਦੀਪ ਕੁਮਾਰ ਆਦਿ ਚੁਣੇ ਗਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਗਨੀਪਤ ਰਾਹੀਂ ਫੌਜ ਦੀ ਠੇਕਾ ਭਰਤੀ ਦਾ ਫ਼ੈਸਲਾ ਵਾਪਸ ਲਿਆ ਜਾਵੇ। ਇਸ ਵਿੱਚ ਵਿਜੇ ਦੇਵ ਸਰਕਲ ਕਨਵੀਨਰ ਅਤੇ ਜਤਿੰਦਰ ਸਿੰਘ ਚੱਢਾ ਸਾਬਕਾ ਸਰਕਲ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਖ਼ਜਾਨਚੀ ਸਰਕਲ ਪਟਿਆਲਾ, ਰਜਿੰਦਰ ਸਿੰਘ ਸਾਬਕਾ ਪ੍ਰਧਾਨ ਸਬ ਅਰਬਨ ਮੰਡਲ ਵੀ ਸ਼ਾਮਲ ਸਨ।