ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਪਿੰਡ ਬਰਸਟ ਵਿੱਚ ਹੋਈ। ਇਸ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਵਾਜਪੁਰ ਨੇ ਜਿਥੇ ਕਾਲ਼ੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿੱਚ ਜਾਰੀ ਮੋਰਚੇ ਸਬੰਧੀ ਚਾਨਣਾ ਪਾਇਆ, ਉਥੇ ਹੀ ਬਰਸਟ ਪਿੰਡ ਵਿਚ ਆਪਣੀ ਯੂਨੀਅਨ ਦੀ ਇਕਾਈ ਦਾ ਗਠਿਨ ਵੀ ਕੀਤਾ। ਇਸ ਮੌਕੇ ਗਗਨਪ੍ਰੀਤ ਸਿੰਘ ਨੂੰ ਯੂਨੀਅਨ ਦੀ ਬਰਸਟ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਬਾਕੀ ਅਹੁਦੇਦਾਰਾਂ ਵਿਚ ਗੁਰਤੇਜ ਸਿੰਘ ਜਨਰਲ ਸਕੱਤਰ, ਨਰਿੰਦਰ ਸਿੰਘ ਪ੍ਰੈੱਸ ਸਕੱਤਰ, ਕੁਲਵਿੰਦਰ ਸਿੰਘ ਖਜ਼ਾਨਚੀ, ਮੇਵਾ ਸਿੰਘ ਅਤੇ ਮਰੀਕ ਸਿੰਘ ਮੀਤ ਪ੍ਰਧਾਨ ਬਣਾਏ ਗਏ। ਇਸੇ ਤਰ੍ਹਾਂ ਭਗਵਾਨ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ ਤੇ ਭਗਵੰਤ ਸਿੰਘ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਗੁਰਤੇਜ ਸਿੰਘ, ਕੇਸਰ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਮਹਿਮਦਪੁਰ, ਰਣਜੀਤ ਸਿੰਘ, ਪਵਨ ਕੁਮਾਰ ਪਸਿਆਣਾ ਤੇ ਜਗਤਾਰ ਸਿੰਘ ਬਰਸਟ ਨੇ ਵੀ ਸ਼ਿਰਕਤ ਕੀਤੀ। -ਖੇਤਰੀ ਪ੍ਰਤੀਨਿਧ