ਦੇਵੀਗੜ੍ਹ: ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਦੀ ਵਿਦਿਆਰਥਣ ਖਿਡਾਰੀ ਸ਼ਾਹੀਨ ਦੀ ਅਲਮਾਤੀ ਕਜਾਕਿਸਤਾਨ ਵਿੱਚ ਹੋ ਰਹੀ ਨੌਵੀਂ ਏਸ਼ੀਅਨ ਵਿਮੈਨਜ਼ ਯੂਥ ਚੈਂਪੀਅਨਸ਼ਿਪ ਲਈ ਹੈਂਡਬਾਲ ਖਿਡਾਰਨ ਵਜੋਂ ਚੋਣ ਹੋਈ ਹੈ। ਇਹ ਚੈਂਪੀਅਨਸ਼ਿਪ 18 ਤੋਂ 25 ਮਾਰਚ ਤੱਕ ਹੋਵੇਗੀ। ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਮੈਡਮ ਰਵਿੰਦਰ ਕੌਰ, ਪ੍ਰਿੰਸੀਪਲ ਤੇਜਿੰਦਰਪਾਲ ਕੌਰ, ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ, ਵਾਈਸ ਪ੍ਰਿੰਸੀਪਲ ਅਰਚਨਾ ਦੇ ਨਾਲ ਸਮੂਹ ਟੀਚਿੰਗ ਸਟਾਫ ਨੇ ਉਸ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਹੈਂਡਬਾਲ ਕੋਚ ਸ਼ਬੀਜੋਤ, ਕੋਚ ਦਰਸ਼ਨ ਸਿੰਘ ਅਤੇ ਮਨਿੰਦਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ