ਖੇਤਰੀ ਪ੍ਰਤੀਨਿਧ
ਪਟਿਆਲਾ, 23 ਫਰਵਰੀ
ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਤਾਈ/ਮਾਸੀ ਮਹਿੰਦਰ ਕੌਰ ਦਾ ਸੰਖੇਪ ਬਿਮਾਰੀ ਦੇ ਚਲਦਿਆਂ ਮੰਗਲਵਾਰ ਤੜਕਸਾਰ ਦੇਹਾਂਤ ਹੋ ਗਿਆ। ਮਾਤਾ ਮਹਿੰਦਰ ਕੌਰ ਵਿਧਾਇਕ ਦੇ ਚਾਚਾ ਜਗਦੀਸ਼ ਚੰਦ ਦੀ ਪਤਨੀ ਅਤੇ ਮਨੋਹਰ ਲਾਲ ਅਤੇ ਰਣਬੀਰ ਚੰਦ ਗੋਲੂ ਦੇ ਮਾਤਾ ਸਨ। ਮਹਿੰਦਰ ਕੌਰ ਦਾ ਅੰਤਿਮ ਸਸਕਾਰ ਅੱਜ ਹਲਕਾ ਸਨੌਰ ਦੇ ਪਿੰਡ ਜਲਾਲਪੁਰ ਦੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵੱਲੋਂ ਵਿਧਾਇਕ ਜਲਾਲਪੁਰ ਨਾਲ਼ ਫੋਨ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਸਸਕਾਰ ਮੌਕੇ ਹਾਜ਼ਰੀ ਲਗਵਾਈ ਗਈ।