ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ’ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ’ਚ ਪਟਿਆਲਾ ਦੇ ਵਿਦਿਆਰਥੀਆਂ ਨੇ ਸਭ ਤੋਂ ਵੱਧ ਹਿੱਸਾ ਲੈਣ ਦਾ ਮਾਣ ਹਾਸਲ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਦੀ ਸ਼ੁਰੂਆਤ ਸ਼ਬਦ ਗਾਇਨ ਮੁਕਾਬਲੇ ਨਾਲ ਹੋਈ, ਜਿਸ ਤਹਿਤ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਗੁਰੂ ਤੇਗ ਬਹਾਦਰ ਦੀ ਬਾਣੀ ਦਾ ਗਾਇਨ ਕਰ ਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇਂ ਵਰਗਾਂ ’ਚ ਹਿੱਸਾ ਲਿਆ। ਪਟਿਆਲਾ ਜ਼ਿਲ੍ਹੇ ਦਾ ਐਲੀਮੈਂਟਰੀ ਵਿੰਗ 1442 ਪ੍ਰਤੀਯੋਗੀਆਂ ਨਾਲ ਪੰਜਾਬ ਭਰ ’ਚੋਂ ਓਵਰਆਲ ਅੱਵਲ ਰਿਹਾ ਹੈ। ਸੰਯੁਕਤ ਰੂਪ ’ਚ ਵੀ ਪਟਿਆਲਾ ਦੇ ਸੈਕੰਡਰੀ ਤੇ ਐਲੀਮੈਂਟਰੀ ਵਿੰਗ ਦੇ 2316 ਵਿਦਿਆਰਥੀਆਂ ਨੇ ਹਿੱਸਾ ਲੈ ਕੇ ਪੰਜਾਬ ਭਰ ’ਚੋਂ ਮੋਹਰੀ ਰਹਿਣ ਦਾ ਮਾਣ ਪ੍ਰਾਪਤ ਕੀਤਾ। ਮੁਕਾਬਲਿਆਂ ’ਚ ਪਟਿਆਲਾ ਦੇ 38 ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਹਰਿੰਦਰ ਕੌਰ ਨੇ ਦੱਸਿਆ ਕਿ ਪਟਿਆਲਾ ਦੇ 387 ਵਿਦਿਆਰਥੀਆਂ ਨੇ ਸੈਕੰਡਰੀ ਵਰਗ ’ਚ ਤੇ 449 ਵਿਦਿਆਰਥੀਆਂ ਨੇ ਮਿਡਲ ਵਰਗ ਦੇ ਸ਼ਬਦ ਗਾਇਨ ’ਚ ਮੁਕਾਬਲੇ ’ਚ ਹਿੱਸਾ ਲਿਆ। ਸੈਕੰਡਰੀ ਵਿੰਗ ਦੇ ਬਲਾਕ ਬਾਬਰਪੁਰ ’ਚੋਂ 37, ਭਾਦਸੋਂ-1 ’ਚੋਂ 37, ਭਾਦਸੋਂ-2 ’ਚੋਂ 52, ਭੁਨਰਹੇੜੀ-1 ’ਚੋਂ 36, ਭੁਨਰਹੇੜੀ-2 ’ਚੋਂ 52, ਡਾਰੀਆਂ ’ਚੋਂ 34, ਦੇਵੀਗੜ ’ਚੋਂ 25, ਘਨੌਰ ’ਚੋਂ 65, ਪਟਿਆਲਾ-1 ’ਚੋਂ 71, ਪਟਿਆਲਾ-2 ’ਚੋਂ 101, ਪਟਿਆਲਾ-3 ’ਚੋਂ 45, ਰਾਜਪੁਰਾ -1 ’ਚੋਂ 30, ਰਾਜਪੁਰਾ-2 ’ਚੋਂ 70, ਸਮਾਣਾ-1 ’ਚੋਂ 72, ਸਮਾਣਾ-2 ’ਚੋਂ 47, ਸਮਾਣਾ-3 ’ਚੋਂ 51 ਵਿਦਿਆਰਥੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਵਿੰਗ ਦੇ ਬਲਾਕ ਬਾਬਰਪੁਰ ’ਚੋਂ 113, ਭਾਦਸੋਂ-1 ’ਚੋਂ 151, ਭਾਦਸੋਂ-2 ’ਚੋਂ 93, ਭੁਨਰਹੇੜੀ-1 ’ਚੋਂ 64, ਭੁਨਰਹੇੜੀ-2 ’ਚੋਂ 126, ਡਾਰੀਆਂ ’ਚੋਂ 92, ਦੇਵੀਗੜ੍ਹ ’ਚੋਂ 22, ਘਨੌਰ ’ਚੋਂ 87, ਪਟਿਆਲਾ-1 ’ਚੋਂ 154, ਪਟਿਆਲਾ-2 ’ਚੋਂ 134, ਪਟਿਆਲਾ-3 ’ਚੋਂ 56, ਰਾਜਪੁਰਾ -1 ’ਚੋਂ 48, ਰਾਜਪੁਰਾ-2 ’ਚੋਂ 74, ਸਮਾਣਾ-1 ’ਚੋਂ 122, ਸਮਾਣਾ-2 ’ਚੋਂ 71, ਸਮਾਣਾ-3 ’ਚੋਂ 34 ਵਿਦਿਆਰਥੀਆਂ ਨੇ ਹਿੱਸਾ ਲਿਆ।