ਪੱਤਰ ਪ੍ਰੇਰਕ
ਘਨੌਰ, 30 ਮਾਰਚ
ਯੂਨੀਵਰਸਿਟੀ ਕਾਲਜ ਘਨੌਰ ’ਚ ਪ੍ਰਿੰਸੀਪਲ ਡਾ. ਨੈਨਾ ਸ਼ਰਮਾ ਦੀ ਅਗਵਾਈ ਹੇਠ ‘ਡਿਜੀਟਲ ਮਾਰਕੀਟਿੰਗ ਵਿਊਂਤਬੰਦੀ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਇਸ ਲੈਕਚਰ ਵਿੱਚ ਡਾ. ਸਤਿੰਦਰ ਕੁਮਾਰ ਨੇ ਮੁੱਖ ਵਕਤਾ ਵੱਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਚੱਲ ਰਹੇ ਲਘੂ ਉਦਯੋਗਾਂ ਨੂੰ ਇੰਟਰਨੈਟ ਦੀ ਮਦਦ ਨਾਲ ਜ਼ਿਆਦਾ ਲੋਕਾਂ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਮਾਰਕੀਟਿੰਗ ਦੀਆਂ ਵਿਉਂਤਬੰਦੀਆਂ ਬਾਰੇ ਦੱਸਿਆ। ਇਸ ਮੌਕੇ ਡਾ, ਹਰਪ੍ਰੀਤ ਸਿੰਘ, ਡਾ. ਪਦਮਨੀ ਤੋਮਰ, ਡਾ. ਤਰਨਜੀਤ ਕੌਰ ਤੇ ਹੋਰ ਮੌਜੂਦ ਸਨ।