ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਮਾਰਚ
ਇਥੇ ਨੇੜਲੇ ਪਿੰਡ ਪਨੌਦੀਆਂ ਤੋਂ ਕਾਲ਼ਵਾ ਦੇ ਵਿਚਕਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਈ ਗਈ ਵਾਟਰ ਦੀ ਪਾਈਪ ਲਾਈਨ ਤੋਂ ਚਾਰ ਮਹੀਨੇ ਬਾਅਦ ਤੱਕ ਵੀ ਸੰਬੰਧਤ ਠੇਕੇਦਾਰ ਨੇ ਪੁੱਟੇ ਗਏ ਟੋਏ ਨਹੀਂ ਸਨ ਪੂਰੇ ਗਏ।
ਇਸ ਕਾਰਨ ਰਾਹਗੀਰਾਂ ਲਈ ਇਹ ਟੋਏ ਜਾਨ ਦਾ ਖੌਅ ਬਣੇ ਹੋਏ ਸਨ। ਇਹ ਮਾਮਲਾ ਇਲਾਕੇ ਨਾਲ ਸਬੰਧਤ ਨੌਜਵਾਨ ਆਗੂ ਹਰਦੀਪ ਸਿੰਘ ਸਿਹਰਾ ਵੱਲੋਂ ਵੀ ਕਈ ਵਾਰ ਅਧਿਕਾਰੀਆਂ ਕੋਲ ਉਠਾਇਆ ਗਿਆ ਸੀ ਪਰ ਇਸਦੇ ਬਾਵਜੂਦ ਇਸ ਦੇ ਅਧਿਕਾਰੀਆਂ ਵੱਲੋਂ ਇਹ ਟੋਏ ਪੂਰਨ ਲਈ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ। ਜਿਸ ਸਬੰਧੀ ਪੰਜਾਬੀ ਟ੍ਰਿਬਿਊਨ ਵੱਲੋਂ ਲੋਕਾਂ ਦੀ ਇਸ ਸਮੱਸਿਆ ਸਬੰਧੀ 28 ਮਾਰਚ 2022 ਦੇ ਅੰਕ ਵਿੱਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਤ ਕੀਤੀ ਗਈ ਸੀ। ਜਿਸ ਦੇ ਚੱਲਦਿਆਂ, ਸਬੰਧਤ ਅਧਿਕਾਰੀਆਂ ਨੇ ਸਬੰਧਤ ਠੇਕੇਦਾਰ ਨੂੰ ਹਦਾਇਤ ਕਰਕੇ 28 ਮਾਰਚ ਨੂੰ ਹੀ ਇਨ੍ਹਾਂ ਟੋਇਆਂ ਦੀ ਭਰਪਾਈ ਦਾ ਕੰਮ ਆਰੰਭ ਕਰਵਾ ਦਿੱਤਾ ਗਿਆ ਹੈ।
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸਡੀਓ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਇਹ ਕੰਮ ਬਹੁਤ ਜਲਦੀ ਮੁਕੰਮਲ ਕਰ ਲਿਆ ਜਾਵੇਗਾ ਤੇ ਲੋਕਾਂ ਨੂੰ ਕੋਈ ਪ੍ਰੇਸ਼ਾਨ ਨਹੀਂ ਆਉਣ ਦਿੱਤੀ ਜਾਏਗੀ।