ਦੇਵੀਗੜ੍ਹ: ਇੱਥੋਂ ਦੇ ਪਿੰਡ ਭੰਬੂਆਂ ਵਿੱਚ ਜਲ ਸਪਲਾਈ ਯੋਜਨਾ ਦਾ ਟਿਊਬਵੈੱਲ ਖਰਾਬ ਹੋਣ ਕਾਰਨ ਉਥੇ ਨਵਾਂ ਟਿਊਬਵੈੱਲ ਲਗਾਉਣ ਦੀ ਸ਼ੁਰੂਆਤ ‘ਆਪ’ ਦੇ ਮਹਿਲਾ ਵਿੰਗ ਜ਼ਿਲ੍ਹਾ ਪਟਿਆਲਾ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਅਤੇ ਵਿਧਾਇਕ ਦੇ ਪੀਏ ਗੁਰਪ੍ਰੀਤ ਸਿੰਘ ਗੁਰੀ ਨੇ ਟੱਕ ਲਗਾ ਕੇ ਕੀਤੀ। ਇਸ ਮੌਕੇ ਸਰਪੰਚ ਗੁਰਮੀਤ ਸਿੰਘ, ਨੰਬਰਦਾਰ ਬਲਦੇਵ ਸਿੰਘ ਭੰਬੂਆਂ, ਗੁਰਮੀਤ ਸਿੰਘ ਸਰਪੰਚ, ਪ੍ਰੇਮ ਸਿੰਘ ਬਿੱਟੂ, ਸੋਮ ਲਾਲ ਸ਼ਰਮਾ ਤੇ ਸਤੀਸ਼ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ