ਪਟਿਆਲਾ: ਸ਼੍ਰੋਮਣੀ ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਅਤੇ ਐੱਸਐੱਸ ਬੋਰਡ ਪੰਜਾਬ ਦੇ ਸਾਬਕਾ ਚੇਅਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਅੱਜ ਵਰਕਰਾਂ ਦੀ ਇਕੱਤਤਰਾ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਕਾਰ ਦਿੱਤਾ ਹੈ, ਜਿਸ ਕਾਰਨ ਸੂਬੇ ਵਿੱਚੋਂ ਬਾਦਲ ਦਲ ਦੀ ਸਿਆਸੀ ਹੋਂਦ ਖ਼ਤਮ ਹੋਣ ਵੱਲ ਹੈ। ਉਨ੍ਹਾਂ ਮੁਹਾਲੀ ਵਿੱਚ ਪਾਰਟੀ ਦਾ ਦਫ਼ਤਰ ਖੋਲ੍ਹਣ ਲਈ ਕਾਫ਼ਲੇ ਨਾਲ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਹਿਤਾਂ ਦੀ ਬਜਾਏ ਸਿਰਫ਼ ਆਪਣੇ ਹਿੱਤਾਂ ਲਈ ਵਰਤਿਆਂ ਜਾ ਰਿਹਾ ਹੈ। ਇਸੇ ਕਾਰਨ ਹੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਾਦਲਾਂ ਨਾਲੋਂ ਨਾਤਾ ਤੋੜ ਕੇ ਉਸ ਸ਼੍ਰੋਮਣੀ ਅਕਾਲੀ ਦਲ ਦੇ ਰਸਤੇ ’ਤੇ ਚੱਲਣ ਦੀ ਸੋਚ ਅਪਣਾਈ ਹੈ। ਇਸ ਮੌਕੇ ਸਾਬਕਾ ਡੀਐੱਸਪੀ ਨਾਹਰ ਸਿੰਘ, ਬੀਬੀ ਅਨੂਪਿੰਦਰ ਕੌਰ ਸੰਧੂ, ਸੁਰਜਨ ਸਿੰਘ ਸੀਲ, ਕੁਲਦੀਪ ਸਿੰਘ ਧਰੇੜੀ, ਪਿਆਰਾ ਸਿੰਘ ਮੁਰਾਦਪੁਰ, ਮਨਜੀਤ ਸਿੰਘ, ਮਿੰਟੂ ਸਨੌਰ, ਕਰਨੈਲ ਸਿੰਘ ਧਰੇੜੀ ਜੱਟਾਂ, ਗੁਰਜੀਤ ਸਿੰਘ ਭੱਟੀਆਂ, ਜਥੇਦਾਰ ਹਰਨੇਕ ਸਿੰਘ, ਗੁਰਿੰਦਰਬੀਰ ਸਿੰਘ, ਰਣਜੀਤ ਸਿੰਘ ਕੌਲੀ, ਬਲਬੀਰ ਸਿੰਘ, ਸੁਖਵਿੰਦਰ ਸਿੰਘ ਜਗਤ ਪੁਰਾ, ਧਰਮ ਸਿੰਘ ਤੇ ਸੁਰਜੀਤ ਸਿੰਘ ਫਤਿਹਪੁਰ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ