ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਫਰਵਰੀ
ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ‘ਆਪ’ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਆਪਣੇ ਪਿਓ ਤੇ ਦਾਦੇ ਦੇ ਰਾਹ ’ਤੇ ਤੁਰਦੇ ਹੋਏ ਸਕੂਟਰ ’ਤੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਅਜੀਤਪਾਲ ਦੇ ਦਾਦਾ ਸਰਦਾਰਾ ਸਿੰਘ ਕੋਹਲੀ ਨੇ ਪਟਿਆਲਾ ਹਲਕੇ ਤੋਂ ਵਿਧਾਇਕ ਵਜੋਂ ਚੋਣ ਲੜਦੇ ਹੋਏ ਸਾਈਕਲ ’ਤੇ ਪ੍ਰਚਾਰ ਕੀਤਾ ਸੀ। ਉਨ੍ਹਾਂ ਨੂੰ ਸ਼ਹਿਰ ਵਾਸੀਆਂ ਭਾਰੀ ਬਹੁਮਤ ਨਾਲ ਜਿਤਾ ਕਿ ਭੇਜਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਕੋਹਲੀ ਨੇ ਆਪਣੀ ਹਰ ਚੋਣ ਵਿਚ ਸਕੂਟਰ ’ਤੇ ਹੀ ਪ੍ਰਚਾਰ ਕਰਦਿਆਂ ਲੜੀ। ਹੁਣ ‘ਆਪ’ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਵੀ ਆਪਣੇ ਦਾਦੇ ਅਤੇ ਪਿਤਾ ਦੀ ਤਰ੍ਹਾਂ ਸਕੂਟਰ ਨੂੰ ਆਪਣਾ ਸਾਥੀ ਬਣਾ ਲਿਆ ਹੈ। ਉਨ੍ਹਾਂ ਨੇ ਅੱਜ ਸਾਰਾ ਦਿਨ ਸਕੂਟਰ ਤੇ ਜਾ ਕੇ ਪ੍ਰਚਾਰ ਕੀਤਾ।
ਇਸ ਮੌਕੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਸੁਮੇਰ ਸਿੰਘ ਸੀਰਾ, ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਜਸਵਿੰਦਰ ਸਿੰਘ ਰਿੰਪਾ ਬਲਾਕ ਪ੍ਰਧਾਨ, ਰਾਜਵੀਰ ਸਿੰਘ ਬਲਾਕ ਪ੍ਰਧਾਨ, ਸੁਸ਼ੀਲ ਮਿੱਡਾ ਬਲਾਕ ਪ੍ਰਧਾਨ, ਰਾਜਿੰਦਰ ਮੋਹਨ ਬਲਾਕ ਪ੍ਰਧਾਨ, ਗੁਰਜੀਤ ਸਿੰਘ ਸਾਹਨੀ, ਤਰਨਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਛਾਂਗਾਂ, ਅਜੀਤ ਸਿੰਘ ਬਾਬੂ, ਪਰਮਜੀਤ ਕੌਰ ਚਹਿਲ, ਰੂਬੀ ਭਾਟੀਆ, ਮੀਨਾਕਸ਼ੀ, ਰਿਤਕਾ ਸਿੰਘ, ਸੋਨੀਆ ਸ਼ਰਮਾ ਵੀ ਕਾਫ਼ਲੇ ਨਾਲ ਹੀ ਚੱਲੇ।