ਪੱਤਰ ਪ੍ਰੇਰਕ
ਪਟਿਆਲਾ, 16 ਦਸੰਬਰ
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਸਬ-ਡਵੀਜ਼ਨ ਪੱਧਰ ’ਤੇ 17 ਦਸੰਬਰ ਨੂੰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਸੁਵਿਧਾ ਕੈਂਪ ਲਗਾਏ ਗਏ ਸਨ।
ਸ੍ਰੀ ਹੰਸ ਨੇ ਦੱਸਿਆ ਕਿ ਸਬ-ਡਿਵੀਜ਼ਨ ਪਟਿਆਲਾ ‘ਚ 17 ਦਸੰਬਰ ਨੂੰ ਮਿਨੀ ਸਕੱਤਰੇਤ ਪਟਿਆਲਾ ਦੇ ਡੀ ਬਲਾਕ ਦੇ ਪਿੱਛੇ ਕੈਂਪ ਲਗਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਨਾਭਾ ਸਬ-ਡਵੀਜ਼ਨ ਵਿਚ ਨਗਰ ਪੰਚਾਇਤ ਦਫ਼ਤਰ ਭਾਦਸੋਂ ਅਤੇ ਸਮਾਣਾ ਸਬ-ਡਿਵੀਜ਼ਨ ਦਾ ਕੈਂਪ ਪਿੰਡ ਖੱਤਰੀਵਾਲਾ ਉਰਫ਼ ਭਗਵਾਨ ਪੁਰਾ ਸਥਾਨ ਮਿਡਲ ਸਕੂਲ ਖੱਤਰੀਵਾਲਾ ਵਿਚ 17 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ। ਰਾਜਪੁਰਾ ਸਬ-ਡਿਵੀਜ਼ਨ ਵਿਚ ਮਿਨੀ ਸਕੱਤਰੇਤ ਕੰਪਲੈਕਸ ਅਤੇ ਪਾਤੜਾਂ ਵਿਚ ਤਹਿਸੀਲ ਕੰਪਲੈਕਸ ਦੇ ਪਿਛਲੇ ਪਾਸੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਦੁਧਨਸਾਧਾਂ ਵਿਚ ਵੀ ਸੁਵਿਧਾ ਕੈਂਪ ਤਹਿਸੀਲ ਦਫ਼ਤਰ ਵਿਚ ਕੈਂਪ ਲੱਗੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਵਿਧਾ ਕੈਂਪਾਂ ’ਚ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫ਼ੀ ਦੇ ਸਰਟੀਫਿਕੇਟ, 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਬਿਜਲੀ ਕੁਨੈਕਸ਼ਨ, ਘਰਾਂ ’ਚ ਪਖਾਨੇ, ਐੱਲਪੀਜੀ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐੱਸਸੀ, ਬੀਸੀ ਕਾਰਪੋਰੇਸ਼ਨ, ਬੱਸ ਪਾਸ, ਵੇਟਿੰਗ ਇੰਤਕਾਲ ਦੇ ਕੇਸ ਆਦਿ ਤੋਂ ਇਲਾਵਾ ਹੋਰ ਸਕੀਮਾਂ/ ਸਹੂਲਤਾਂ ਦਾ ਲਾਭ ਪਹੁੰਚਾਇਆ ਜਾਵੇਗਾ।