ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 25 ਨਵੰਬਰ
ਰਾਜਪੁਰਾ ਸੁਪਰ ਕਿੱਡਜ਼ ਮੁਕਾਬਲੇ ਦੀ ਸਫ਼ਲਤਾ ਤੋਂ ਬਾਅਦ ਸਮਾਜ ਸੇਵੀ ਜਗਦੀਸ਼ ਕੁਮਾਰ ਜੱਗਾ ਵੱਲੋਂ ‘ਰਾਜਪੁਰਾ ਲਈ ਹੈ, ਜੱਗਾ ਹਾਜ਼ਰ’ ਸਲੋਗਨ ਤਹਿਤ ਦੋ ਸੁਵਿਧਾ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਸੁਵਿਧਾ ਵੈਨਾਂ ਨੂੰ, ਕੰਮ ਕਰਨ ਲਈ ਲੋੜੀਂਦੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਕਰ ਕੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਜੱਗਾ ਨੇ ਦੱਸਿਆ ਕਿ ਸੁਵਿਧਾ ਵੈਨਾਂ ਹਰ ਪਿੰਡ, ਹਰੇਕ ਘਰ ਤੱਕ ਪਹੁੰਚ ਕਰਨਗੀਆਂ, ਇਨ੍ਹਾਂ ਵੈਨਾਂ ਵਿੱਚ ਆਧਾਰ ਕਾਰਡ, ਆਯੂਸ਼ਮਾਨ ਹੈਲਥ ਕਾਰਡ, ਈ-ਸ਼ਰਮ ਸਰਟੀਫਿਕੇਟ, ਵੋਟਰ ਕਾਰਡ, ਜਾਤੀ ਸਰਟੀਫਿਕੇਟ, ਜ਼ੀਰੋ ਬੈਲੰਸ ਖਾਤਾ ਆਦਿ ਸੇਵਾਵਾਂ ਸ਼ਾਮਲ ਹਨ। ਸੁਵਿਧਾ ਵੈਨ ਸੇਵਾ ਦੀ ਪਹੁੰਚ ਨੂੰ ਹੋਰ ਆਸਾਨ ਬਣਾਉਣ ਲਈ, ਪਹਿਲੀ ਵਾਰ ਵਟਸਐਪ ਚੈਟਬੋਟ ਸ਼ੁਰੂ ਕੀਤਾ ਗਿਆ ਹੈ। ਹੈਲਪ ਲਾਈਨ ਨੰਬਰ 98074-93074 ਨੂੰ ਵਟਸਐਪ ਸੰਦੇਸ਼ ਜਾਂ ਮਿਸਡ ਕਾਲ ਰਾਹੀਂ ਲੋੜੀਂਦੀ ਸੇਵਾ ਲਈ ਰਜਿਸਟਰ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਮੌਕੇ ਸਮਾਜ ਸੇਵੀ ਬੰਤ ਸਿੰਘ, ਗੁਰਪ੍ਰੀਤ ਧਮੋਲੀ, ਸੰਦੀਪ ਬਾਵਾ, ਸਾਬਕਾ ਸਰਪੰਚ ਗੁਰਦੀਪ ਸਿੰਘ ਅਤੇ ਸੁਰਿਆਵੰਸ਼ੀ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਸਨ।