ਖੇਤਰੀ ਪ੍ਰਤੀਨਿਧ
ਪਟਿਆਲਾ, 3 ਮਈ
ਸਥਾਨਕ ਪ੍ਰਤਾਪ ਨਗਰ ’ਚ ਕਿਰਾਏ ਦੇ ਇਕ ਮਕਾਨ ’ਚ ਰਹਿੰਦੇ ਹਿਮਾਂਸ਼ੂ ਨਾਮ ਦੇ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ।
ਮ੍ਰਿਤਕ ਦੇ ਫੁੱਫੜ ਸੁਰਿੰਦਰਪਾਲ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਉਹ ਇੱਥੇ ਜਿਸ ਮਹਿਲਾ ਨਾਲ਼ ਰਹਿੰਦਾ ਸੀ, ਉਸ ਬਾਰੇ ਦੱਸਿਆ ਕਰਦਾ ਸੀ ਕਿ ਉਸ ਨੇ ਉਸ ਨਾਲ ਵਿਆਹ ਕਰਵਾਇਆ ਹੋਇਆ ਹੈ। ਉਹ ਇਸ ਮਹਿਲਾ ਅਤੇ ਮਹਿਲਾ ਦੀ ਭੈਣ ਸਮੇਤ ਇਨ੍ਹਾਂ ਦੇ ਜਾਣਕਾਰ ਇੱਕ ਹੋਰ ਵਿਅਕਤੀ ’ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਵੀ ਲਾਇਆ ਕਰਦਾ ਸੀ।
ਇਸ ਤਰ੍ਹਾਂ ਮ੍ਰਿਤਕ ਦੇ ਫੁੱਫੜ ਅਨੁਸਾਰ ਉਸ ਨੇ ਇਨ੍ਹਾਂ ਤੋਂ ਤੰਗ ਆ ਕੇ ਹੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ।
ਸੁਰਿੰਦਰਪਾਲ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਹਿਮਾਂਸ਼ੂ ਨੂੰ ਬਚਪਨ ਤੋਂ ਉਸ ਨੇ ਹੀ ਆਪਣੇ ਬੱਚਿਆਂ ਵਾਂਗੂ ਪਾਲ਼ਿਆ ਹੈ। ਉਧਰ ਸੰਪਰਕ ਕਰਨ ’ਤੇ ਪੁਲੀਸ ਚੌਕੀ ਮਾਡਲ ਟਾਊਨ ਦੇ ਇੰਚਾਰਜ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।