ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੁਲਾਈ
ਦਸਵੀਂ ਦੇ ਅੱਜ ਆਏ ਨਤੀਜੇ ਦੌਰਾਨ ਪੰਜਾਬ ਭਰ ਵਿੱਚੋਂ ਪਟਿਆਲਾ ਜ਼ਿਲ੍ਹੇ ਦਾ 22ਵਾਂ ਸਥਾਨ ਰਿਹਾ। ਹੋਰਨਾ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤਤਾ ਜ਼ਿਆਦਾ ਹੋਣ ਕਾਰਨ ਪਟਿਆਲਾ ਜ਼ਿਲ੍ਹਾ ਪੰਜਾਬ ਵਿੱਚੋਂ ਫਾਡੀ ਹੈ। ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ 51 ਬੱਚੇ ਮੈਰਿਟ ਲਿਸਟ ’ਚ ਆਏ ਹਨ। ਇਨ੍ਹਾਂ ਵਿੱਚੋਂ 640 ਅੰਕ ਲੈ ਕੇ ਦੋ ਲੜਕੀਆਂ ਸਾਂਝੇ ਤੌਰ ’ਤੇ ਜ਼ਿਲ੍ਹੇ ਵਿੱਚੋਂ ਅੱਵਲ ਆਈਆਂ ਹਨ। ਇਨ੍ਹਾਂ ਵਿੱਚੋਂ ਮਨਵੀਰ ਕੌਰ ਪੁੱਤਰੀ ਰਾਜਵੀਰ ਸਿੰਘ, ਟੋਡਰਪੁਰ ਸਕੂਲ ਦੀ ਹੈ ਜਦਕਿ ਕੌਸ਼ਿਕਾ ਪੁੱਤਰੀ ਸਤਿੰਦਰ ਕੁਮਾਰ ਮਾਡਰਨ ਸਕੂਲ ਸੀਨੀਅਰ ਸੈਕੰਡਰੀ ਸਕੂਲ ਮਹਿਸ ਗੇਟ ਨਾਭਾ ਦੀ ਵਿਦਿਆਰਥਣ ਹੈ।
ਇਸੇ ਦੌਰਾਨ ਜ਼ਿਲ੍ਹੇ ਵਿੱਚੋਂ ਸੈਕਿੰਡ ਵੀ ਦੋ ਵਿਦਿਆਥੀ ਰਹੇ ਹਨ। ਇਨ੍ਹਾਂ ਵਿੱਚ ਵੇਦਈ ਪੁੱਤਰੀ ਸੁਰਿੰਦਰ ਕੁਮਾਰ ਅਤੇ ਮਹਿਕ ਪੁੱਤਰੀ ਨਰਿੰਦਰ ਕੁਮਾਰ (ਪਲੇਅ ਵੇਅ ਸਕੂਲ) ਸ਼ਾਮਲ ਹਨ। ਇਨ੍ਹਾਂ ਦੋਵਾਂ ਦੇ 639-639 ਅੰਕ ਹਨ। ਉਧਰ ਕੌਮਾਕਸ਼ੀ ਬਾਂਸਲ ਪੁੱਤਰੀ ਰਾਜੇਸ਼ ਕੁਮਾਰ 638 ਅੰਕਾਂ ਨਾਲ ਮਾਡਰਨ ਨਾਭਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਸ ਗੇਟ ਨਾਭਾ ਦੀ ਵਿਦਿਆਰਥਣ ਤੀਜੇ ਸਥਾਨ ’ਤੇ ਹੈ ਜਦਕਿ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਸਵਾਤੀ ਪੁੱਤਰੀ ਸ਼ਾਮ ਨੇ 636 ਅੰਕ ਲੈ ਕੇ ਜ਼ਿਲ੍ਹੇ ਵਿਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਇਸੇ ਦੌਰਾਨ 640-640 ਅੰਕ ਹਾਸਲ ਕਰ ਕੇ ਪਹਿਲੇ ਸਥਾਨ ’ਤੇ ਰਹੀਆਂ ਮਨਵੀਰ ਕੌਰ ਅਤੇ ਕੋਸ਼ਿਕਾ ਦਾ ਪੰੰਜਾਬ ਵਿਚੋਂ ਚੌਥਾ ਸਥਾਨ ਹੈ।