ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਨਵੰਬਰ
ਇੱਥੋਂ ਦੇ ਪੋਲੋ ਗਰਾਊਂਡ ਵਿੱਚ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਅੰਡਰ-14, 17 ਅਤੇ 19 ਉਮਰ ਵਰਗ ਅਨੁਸਾਰ ਅਥਲੈਟਿਕ ਮੀਟ ਦੇ ਟਰੈਕ ਅਤੇ ਫ਼ੀਲਡ ਈਵੈਂਟ ਮੁਕਾਬਲੇ ਸ਼ੁਰੂ ਹੋ ਗਏ ਹਨ। ਇਹ ਮੁਕਾਬਲੇ 3 ਨਵੰਬਰ ਤੱਕ ਚੱਲਣਗੇ। ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਦਲਜੀਤ ਸਿੰਘ ਨੇ ਦੱਸਿਆ ਕਿ ਅਥਲੈਟਿਕ ਮੀਟ ਦੇ ਪਹਿਲੇ ਦਿਨ 600 ਮੀਟਰ ਦੌੜ ਅੰਡਰ 14 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, 800 ਮੀਟਰ ਦੌੜ ਅੰਡਰ 17 ਅਤੇ 19 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, ਗੋਲਾ ਸੁੱਟਣ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, ਅੰਡਰ-17 ਵਰਗ ਵਿੱਚ 5000 ਮੀਟਰ ਲੜਕੇ ਅਤੇ 3000 ਮੀਟਰ ਲੜਕੀਆਂ ਦੇ ਫਾਈਨਲ ਮੁਕਾਬਲੇ, 200 ਮੀਟਰ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕੇ ਅਤੇ ਲੜਕੀਆਂ ਦੇ ਫਾਈਨਲ ਮੁਕਾਬਲੇ, ਲੰਬੀ ਛਾਲ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕਿਆਂ ਦੇ ਫਾਈਨਲ ਮੁਕਾਬਲੇ, ਡਿਸਕਸ ਥ੍ਰੋ ਦੇ ਅੰਡਰ 14, 17 ਅਤੇ 19 ਵਰਗ ਵਿੱਚ ਲੜਕਿਆਂ ਦੇ ਫਾਈਨਲ ਮੁਕਾਬਲੇ, ਜੈਵਲਿਨ ਥ੍ਰੋ ਦੇ ਅੰਡਰ 17 ਅਤੇ 19 ਵਰਗ ਵਿੱਚ ਲੜਕੀਆਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਅਥਲੈਟਿਕ ਮੀਟ ਦੌਰਾਨ ਭਾਗ ਲੈਣ ਵਾਲੇ ਅਥਲੀਟਾਂ ਲਈ ਕੁਆਲੀਫਾਇੰਗ ਟਾਈਮ ਅਤੇ ਦੂਰੀ ਵੀ ਨਿਰਧਾਰਤ ਕੀਤੀ ਗਈ ਹੈ।