ਸਰਬਜੀਤ ਸਿੰਘ ਭੰਗੂ
ਪਟਿਆਲਾ, ਜਨਵਰੀ
ਪਿਛਲੇ ਦਿਨੀ ਗੁੜਗਾਉਂ ਦੇ ਇੱਕ ਹੋਟਲ ਵਿੱਚ ਇੱਕ ਮਹਿਲਾ ਦੀ ਹੱਤਿਆ ਮਗਰੋਂ ਉਸ ਦੀ ਲਾਸ਼ ਟਿਕਾਣੇ ਲਾਉਣ ਲਈ ਵਰਤੀ ਗਈ ਬੀਐਮਡਬਲਿਉ ਕਾਰ ਅੱਜ ਪਟਿਆਲਾ ਦੇ ਮੁੱਖ ਬੱਸ ਅੱਡੇ ਵਿੱਚੋਂ ਮਿਲੀ ਹੈ। ਇਹ ਕਾਰ ਪਟਿਆਲਾ ਦੇ ਐਸਪੀਡੀ ਹਰਵੀਰ ਸਿੰਘ ਅਟਵਾਲ ਤੇ ਡੀਐਸਪੀ ਡੀ ਸੁਖਾ ਅਮਰਤ ਸਿੰਘ ਰੰਧਾਵਾ ਦੀ ਅਗਵਾਈ ਹੇਠਾਂ ਪਟਿਆਲਾ ਦੇ ਸੀਆਈਏ ਇੰਚਾਰਜ ਸਮਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ’ਤੇ ਆਧਾਰਤ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਬਰਾਮਦ ਹੋਈ ਹੈ ਕਿਉਂਕਿ ਇਥੋਂ ਦਾ ਮੁੱਖ ਬੱਸ ਅੱਡਾ ਥਾਣਾ ਅਰਬ ਸਟੇਟ ਅਧੀਨ ਪੈਂਦਾ ਹੈ ਜਿਸ ਕਰਕੇ ਇਸ ਸਬੰਧੀ ਅਗਲੇਰੀ ਕਾਰਵਾਈ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ ਸੰਪਰਕ ਕਰਨ ’ਤੇ ਥਾਣਾ ਮੁਖੀ ਅਮਨਦੀਪ ਸਿੰਘ ਬਰਾੜ ਨੇ ਇਸ ਕਾਰ ਦੀ ਬਰਾਮਦਗੀ ਦੀ ਪੁਸ਼ਟੀ ਕੀਤੀ ਹੈ। ਇਸ ਕਾਰ ਦਾ ਨੰਬਰ ਡੀਡੀਓ 3 ਕੇ -2400 ਹੈ। ਐਸਐਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਅਜੇ ਕਾਰ ਦੀ ਡਿੱਕੀ ਨਹੀਂ ਖੋਲ੍ਹੀ ਗਈ ਜਿਸ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ ਕਿ ਡਿੱਕੀ ਵਿੱਚ ਕੁਝ ਹੈ ਜਾਂ ਨਹੀਂ।