ਪਟਿਆਲਾ: ਪੰਜਾਬੀ ਯੂਨੀਵਰਸਿਟੀ ਕਿਸਾਨ ਮੋਰਚਾ ਦੇ ਬੈਨਰ ਹੇਠ ਭਲਕੇ 5 ਫਰਵਰੀ ਨੂੰ ਯੂਨੀਵਰਸਿਟੀ ਵਿਚਲੇ ਵਰਲਡ ਪੰਜਾਬੀ ਸੈਂਟਰ ਕੋਲੋਂ ਇੱਕ ਡਿਲਕਸ ਬੱਸ ਦਿੱਲੀ ਦੇ ਸਿੰਘੂ ਬਾਰਡਰ ਲਈ ਰਵਾਨਾ ਹੋ ਰਹੀ ਹੈ। ਕਿਸਾਨ ਅੰਦੋਲਣ ਦੀ ਹਮਾਇਤ ’ਚ ਭਲਕੇ ਦੇ ਜਥੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਕਾਫ਼ਲੇ ’ਚ ਅਕਾਦਮਿਕਤਾ ਦੀਆਂ ਤਿੰਨ ਪੀੜੀਆਂ ਜਿਨ੍ਹਾਂ ‘ਚ ਸੇਵਾ ਮੁਕਤ ਅਧਿਆਪਕ, ਰੈਗੂਲਰ ਅਧਿਆਪਕ, ਰਿਸਰਚ ਸਕਾਲਰ ਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਸ਼ਾਮਲ ਹੋ ਰਹੀਆਂ ਹਨ ਤੇ ਇਸ ਕਾਫ਼ਲੇ ਵੱਲੋਂ ਵਿਸ਼ੇਸ ਤੌਰ ’ਤੇ ਸੰਘਰਸ਼ੀ ਕਿਸਾਨਾਂ ਲਈ ਖੋਏੇ ਦੀਆਂ ਪਿੰਨੀਆਂ ਤੇ ਕਿਤਾਬਾਂ ਵੀ ਭੇਟ ਕਰਨ ਲਈ ਲਿਜਾਈਆਂ ਜਾ ਰਹੀਆਂ ਹਨ।
-ਨਿੱਜੀ ਪੱਤਰ ਪ੍ਰੇਰਕ