ਪੱਤਰ ਪ੍ਰੇਰਕ
ਦੇਵੀਗੜ, 18 ਸਤੰਬਰ
ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਦੁਧਨਸਾਧਾਂ ਹਸਪਤਾਲ ਤੋਂ ਡਾ. ਜਸਪ੍ਰੀਤ ਸਿੰਘ ਭੱਟੀ ਨੋਡਲ ਅਫਸਰ ਅਤੇ ਗੁਰਵਿੰਦਰ ਸਿੰਘ ਬੀ.ਈ.ਈ. ਨੇ 0 ਤੋਂ 5 ਸਾਲਾਂ ਦੇ ਬੱਚਿਆਂ ਨੂੰ ਪੋਲਿਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾ ਕੇ ਕੀਤੀ। ਬੀਬੀਈ ਨੇ ਦੱਸਿਆ ਕਿ ਪਲਸ ਪੋਲਿਓ ਮੁਹਿੰਮ 18 ਤੋਂ 20 ਸਤੰਬਰ ਤੱਕ ਚਲੇਗੀ। ਪਹਿਲੇ ਦਿਨ ਬੂਥ ਲਗਾ ਕੇ ਦੂਜੇ ਦਿਨ ਘਰੋ ਘਰੀ ਜਾ ਕੇ ਸਿਹਤ ਕਰਮੀ ਬਲਾਕ ਵਿਚਲੇ 20,112 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਉਣਗੇ। ਇਸ ਤਰ੍ਹਾਂ 214 ਪਿੰਡ 13 ਭੱਠੇ, ਦਾਣਾ ਮੰਡੀਆਂ, ਪਥੇਰਾਂ ਸਨੌਰ, ਸਲੱਮ ਅਤੇ ਝੁੱਗੀ ਝੋਪੜੀਆਂ ਨੂੰ ਕਵਰ ਕੀਤਾ ਜਾਵੇਗਾ।