ਰਮੇਸ਼ ਭਾਰਦਵਾਜ
ਲਹਿਰਾਗਾਗਾ, 1 ਅਕਤੂਬਰ
ਲਹਿਰਾ ਬਲਾਕ ’ਚ ਪੈਂਦੇ ਪਿੰਡ ਖੰਡੇਬਾਦ ਵਿਚ ਇਕ ਦਿਨ ਪਹਿਲਾਂ ਬਿਜਲੀ ਮਹਿਕਮੇ ਵੱਲੋਂ ਚੁੱਪ ਚੁਪੀਤੇ ਪਿੰਡ ਦੀ ਵਾਟਰ ਬਾਕਸ ਦੀ ਮੋਟਰ ’ਤੇ ਲਾਏ ਚਿੱਪ ਵਾਲੇ ਮੀਟਰ ਬਾਰੇ ਜਦੋਂ ਅੱਜ ਪਿੰਡ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਦੇ ਨੁਮਾਇੰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਵੱਡਾ ਇਕੱਠ ਕੀਤਾ। ਆਗੂਆਂ ਨੇ ਵਿਭਾਗ ਦੇ ਜੇਈ ਜਰਨੈਲ ਸਿੰਘ ਨੂੰ ਫੋਨ ਕਰ ਕੇ ਮੀਟਰ ਪੁੱਟ ਕੇ ਲਿਜਾਣ ਲਈ ਸੂਚਿਤ ਕੀਤਾ। ਜੇਈ ਦੀ ਅਗਵਾਈ ਹੇਠ ਭੇਜੇ ਵਿਭਾਗ ਦੇ ਮੁਲਾਜ਼ਮਾਂ ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਅਤੇ ਬੇਅੰਤ ਸਿੰਘ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਮੀਟਰ ਪੁੱਟ ਕੇ ਆਪਣੇ ਨਾਲ ਲੈ ਗਏ।
ਇਸ ਸਮੇਂ ਜਥੇਬੰਦੀ ਦੇ ਆਗੂ ਪ੍ਰਧਾਨ ਰਾਜ ਸਿੰਘ, ਮੀਤ ਪ੍ਰਧਾਨ ਜਗਤਾਰ ਸਿੰਘ, ਖਜਾਨਚੀ ਗੁਰਦੀਪ ਸਿੰਘ, ਕ੍ਰਿਸ਼ਨ ਸਿੰਘ, ਦੀਪਾ ਸਿੰਘ, ਕਾਲਾ ਸਿੰਘ ਤੇ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲਾਏ ਜਾ ਰਹੇ ਸਮਾਰਟ ਮੀਟਰ ਕਿਸੇ ਵੀ ਸ਼ਰਤ ’ਤੇ ਨਹੀਂ ਲੱਗਣ ਦਿੱਤੇ ਜਾਣਗੇ। ਇਕਾਈ ਪ੍ਰਧਾਨ ਰਾਜ ਸਿੰਘ ਨੇ ਕਿਹਾ ਕਿ ਜੇ ਮਹਿਕਮੇ ਨੇ ਪਿੰਡ ਦੇ ਵਿੱਚ ਅਜਿਹੇ ਮੀਟਰ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਧਿਕਾਰੀਆਂ ਦਾ ਘਿਰਾਓ ਕਰੇਗੀ।
ਕੈਪਸਨ: ਖੰਡੇਬਾਦ ’ਚ ਜਲਘਰ ਦਾ ਜਿੱਪ ਵਾਲਾ ਮੀਟਰ ਪੁੱਟਕੇ ਲਿਜਾਣ ਲਈ ਮਜ਼ਬੂਰ ਕਰਦੇ ਕਿਸਾਨ। ਫੋਟੋ- ਭਾਰਦਵਾਜ