ਸਤਨਾਮ ਸਿੰਘ ਸੱਤੀ
ਸੁਨਾਮ ਊਧਮ ਸਿੰਘ ਵਾਲਾ, 9 ਫਰਵਰੀ
ਸਿਵਲ ਹਸਪਤਾਲ ਸੁਨਾਮ ਦੇ ਐੱਸਐੱਮਓ ਡਾਕਟਰ ਸੰਜੇ ਕਾਮਰਾ ਦੀ ਅਗਵਾਈ ਵਿੱਚ ਸੁਨਾਮ ਦੇ ਕੁੜੀਆਂ ਤੇ ਮੁੰਡਿਆਂ ਦੇ ਸਕੂਲਾਂ, ਆਦਰਸ਼ ਸਕੂਲ, ਮੋਰਾਂਵਾਲੀ ਸਕੂਲ ਆਦਿ ਵਿੱਚ ਪਾਣੀ ਦੇ ਸੈਂਪਲ ਲਏ ਗਏ। ਟੀਮ ਵਿੱਚ ਕੁਲਦੀਪ ਗਰਗ, ਗੁਰਤੇਜ ਸਿੰਘ ਅਤੇ ਗੁਰਮੇਲ ਸਿੰਘ ਸ਼ਾਮਲ ਸਨ। ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਾਣੀ ਦੇ ਸੈਂਪਲ ਭਰ ਕੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸੰਗਰੂਰ ’ਚ ਭੇਜੇ ਗਏ ਤਾਂ ਜੋ ਪਾਣੀ ਦੀ ਸ਼ੁੱਧਤਾ ਅਤੇ ਪੀਣਯੋਗ ਹੋਣ ਬਾਰੇ ਪਤਾ ਲੱਗ ਸਕੇ। ਪਾਣੀ ਸ਼ੁੱਧ ਨਾ ਹੋਣ ਕਰਕੇ ਪੀਲੀਆ, ਹੈਜਾ, ਟਾਈਫਾਈਡ ਆਦਿ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।