ਘਨੌਰ: ਹਲਕਾ ਘਨੌਰ ਦੇ ਪਿੰਡ ਖਜੂਰ ਪੀਰ ਕਲੋਨੀ, ਸੈਦਖੇੜੀ, ਭੋਗਲਾਂ ਅਤੇ ਖਾਨਪੁਰ ਬੜਿੰਗ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਵਿਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੌਰਾਨ ਸ੍ਰੀ ਜਲਾਲਪੁਰ ਨੇ ਚਾਰ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 42 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ। ਉਨ੍ਹਾਂ ਕਿਹਾ ਕਿ ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਏ, ਉਹ ਕਾਂਗਰਸ ਸਰਕਾਰ ਦੇ ਰਾਜ ਵਿਚ ਮੁਕੰਮਲ ਹੋਏ ਹਨ ਅਤੇ ਹੁਣ ਵਿਕਾਸ ਪੱਖੋਂ ਹਲਕਾ ਘਨੌਰ ਸੂਬੇ ਦਾ ਮੋਹਰੀ ਹਲਕਾ ਬਣ ਗਿਆ ਹੈ। -ਪੱਤਰ ਪ੍ਰੇਰਕ