ਖੇਤਰੀ ਪ੍ਰਤੀਨਿਧ
ਪਟਿਆਲਾ, 31 ਅਗਸਤ
ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਪੰਜਾਬ ਸਟੇਟ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਵਫ਼ਦ ਨੇ ਸਿਵਲ ਸਰਜਨ ਡਾ. ਰਾਜੂ ਧੀਰ ਨਾਲ ਮੁਲਾਕਾਤ ਕੀਤੀ। ਜਥੇਬੰਦੀ ਦੇ ਸੂਬਾਈ ਆਗੂ ਹਰਜੀਵਨ ਸਿੰਘ ਚਹਿਲ ਨੇ ਦੱਸਿਆ ਕਿ ਇਸ ਦੌਰਾਨ ਵੱਖ ਵੱਖ ਮੰਗਾਂ ਬਾਰੇ ਚਰਚਾ ਹੋਈ। ਇਨ੍ਹਾਂ ਮੰਗਾਂ ਵਿਚ ਜੀਪੀਐੱਫ ਸਟੇਟਮੈਂਟਾਂ, ਡਿਸਪੈਂਸਰੀਆਂ ਵਿੱਚ ਕੱਟੀ ਜਾਣ ਵਾਲੀ ਪਰਚੀ ਫ਼ੀਸ ਤੇ ਜੇਲ੍ਹਾਂ ਵਿੱਚ ਲੱਗਣ ਵਾਲੀਆਂ ਡਿਊਟੀਆਂ ਬੰਦ ਕਰਨ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਘੁਮਾਣ, ਜੋਰਾ ਸਿੰਘ ਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।