ਦੇਵੀਗੜ੍ਹ: ਇਥੇ ਕੀੜੇ ਮਾਰ ਦਵਾਈਆਂ ਅਤੇ ਖਾਦਾਂ ਵੇਚਣ ਵਾਲੇ ਦੁਕਾਨਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਦਿੱਤਾ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਖੇਤੀ ਨਾਲ ਸਬੰਧਤ ਦਵਾਈਆਂ, ਬੀਜ, ਖਾਦ ਦੇ ਬੰਦ ਪੈਕੇਟਾਂ ਦੇ ਸੈਂਪਲਾਂ ਦੀ ਪੂਰਨ ਜ਼ਿੰਮੇਵਾਰੀ ਕੰਪਨੀ ਦੀ ਹੋਣੀ ਚਾਹੀਦੀ ਹੈ, ਮਹਿਕਮਾ ਦੁਕਾਨਦਾਰ ਤੋਂ ਸਿਰਫ ਉਸ ਸਬੰਧੀ ਪੱਕੇ ਬਿੱਲ ਦੀ ਚੈਕਿੰਗ ਕਰ ਸਕਦਾ ਹੈ। ਖਾਦਾਂ ਨਾਲ ਜੋ ਅਣਉਚਿਤ ਸਾਮਾਨ ਦਿੱਤਾ ਜਾਂਦਾ ਹੈ, ਉਸ ਨੂੰ ਸ਼ੁਰੂਆਤੀ ਦੌਰ ਹੌਲ ਸੇਲਰ, ਰੈਂਕ ਰੈਡੀਬੈਗ ’ਤੇ ਹੀ ਪੂਰਨ ਤੌਰ ’ਤੇ ਰੋਕਿਆ ਜਾਵੇ, ਅਣਉਚਿਤ ਸਾਮਾਨ ਦਾ ਵਿਰੋਧ ਕਰਨ ਤੇ ਰਿਟੇਲਰ ਨੂੰ ਖਾਦ ਦੀ ਸਪਲਾਈ ਨਹੀਂ ਦਿੱਤੀ ਜਾਂਦੀ, ਇਸ ਕਰ ਕੇ ਰਿਟੇਲਰ ਦੀ ਮਜਬੂਰੀ ਨੂੰ ਸਮਝਿਆ ਜਾਵੇ। -ਪੱਤਰ ਪ੍ਰੇਰਕ