ਖੇਤਰੀ ਪ੍ਰਤੀਨਿਧ
ਪਟਿਆਲਾ, 5 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਨਵੀਂ ਪਹਿਲਕਦਮੀ ਕਰਦਿਆਂ ਪੰਜਾਬੀ ਕਵੀ ਵੀਰ ਸਿੰਘ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਨੂੰ ਸ਼ਾਹਮੁਖੀ ਪੰਜਾਬੀ ਲਿਪੀ ਵਿੱਚ ਲਿਪੀਅੰਤਰਿਤ ਕਰ ਕੇ ਪ੍ਰਕਾਸ਼ਿਤ ਕਰਨ ਜਾ ਰਹੀ ਹੈ। ਇਸ ਦੀ ਸ਼ੁਰੂਆਤ ਕਰਦਿਆਂ ਯੂਨੀਵਰਸਿਟੀ ਦੀ ‘ਭਾਈ ਵੀਰ ਸਿੰਘ ਚੇਅਰ’ ਵੱਲੋਂ ਚੇਅਰਪਰਸਨ ਪ੍ਰੋਫੈਸਰ ਹਰਜੋਧ ਸਿੰਘ ਦੀ ਦੇਖ-ਰੇਖ ਹੇਠਾਂ ‘ਸੁੰਦਰੀ’ ਨਾਵਲ ਨੂੰ ਸ਼ਾਹਮੁਖੀ ਪੰਜਾਬੀ ਲਿਪੀ ਵਿੱਚ ਲਿਪੀਅੰਤਰਿਤ ਕੀਤਾ ਜਾਵੇਗਾ। ਲਿਪੀਅੰਤਰਨ ਆਟੋਮੇਟਿਡ ਕੰਪਿਊਟਰ ਸਾਫਟਵੇਅਰ ਦੀ ਵਰਤੋਂ ਤਹਿਤ ਲਿਪੀਅੰਤਰਿਤ ਕਰ ਕੇ ਇਸ ਨਾਵਲ ਨੂੰ ਭਾਈ ਵੀਰ ਸਿੰਘ ਦੀ ਦੂਜੀ ਵਿਸ਼ਵ ਕਾਨਫਰੰਸ ਮੌਕੇ ਰਿਲੀਜ਼ ਕੀਤਾ ਜਾਵੇਗਾ। ਪ੍ਰੋ. ਹਰਜੋਧ ਸਿੰਘ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਸਰਪ੍ਰਸਤੀ ਹੇਠਾਂ ਇਸ ਚੇਅਰ ਵੱਲੋਂ ਉਨ੍ਹਾਂ ਦੇ ਪਹਿਲੇ ਨਾਵਲ ਸੁੰਦਰੀ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਲਿਪੀ ਤੱਕ ਲਿਪੀਅੰਤਰਿਤ ਅਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਚੇਅਰ ਵੱਲੋਂ ਭਾਈ ਵੀਰ ਸਿੰਘ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਜਾਵੇਗੀ।