ਪੱਤਰ ਪ੍ਰੇਰਕ
ਪਟਿਆਲਾ, 1 ਅਗਸਤ
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਲੂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਕਾਰਕੁਨਾਂ ਵੱਲੋਂ ਭਲਕੇ 2 ਅਗਸਤ ਨੂੰ ਨਗਰ ਨਿਗਮ ਦਾ ਦਫ਼ਤਰ ਘੇਰਿਆ ਜਾਵੇਗਾ। ਇਸ ਬਾਰੇ ਸ੍ਰੀ ਕਾਲੂ ਨੇ ਕਿਹਾ ਕਿ ਪੇਚਸ਼, ਡੇਂਗੂ ਤੇ ਠੱਪ ਪਏ ਵਿਕਾਸ ਕਾਰਜ ਕਰਵਾਉਣ ਲਈ ਨਗਰ ਨਿਗਮ ਦਾ ਘਿਰਾਓ ਕੀਤਾ ਜਾਵੇਗਾ।