ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਸਤੰਬਰ
ਲੌਕਡਾਊਨ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਰੱਖਤਾਂ ਦੀਆਂ ਲੱਕੜਾਂ ਕਥਿਤ ਚੋਰੀ ਕਰਕੇ ਲਿਜਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਦੀਆਂ ਦੋ ਅਧਿਆਪਕਾਵਾਂ ਡਾ. ਮਨਰੁਚੀ ਕੌਰ ਤੇ ਡਾ. ਸੁਖਵਿੰਦਰ ਕੌਰ ਬਾਠ ਦੀ ਹਿੰਮਤ ਨਾਲ ਚੋਰ ਕਾਬੂ ’ਚ ਆ ਗਏ। ਇਸ ਮਾਮਲੇ ’ਚ ਪਾਵਰਕੌਮ ਦੇ ਚਾਰ ਠੇਕਾ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਦੀ ਸਕਿਉਰਟੀ ਵੱਲੋਂ ਗ੍ਰਿਫਤ ’ਚ ਲੈਣ ਮਗਰੋਂ ਸਥਾਨਕ ਅਰਬਨ ਅਸਟੇਟ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਸਕਿਉਰਟੀ ਅਫਸਰ ਕੈਪਟਨ ਗੁਰਤੇਜ ਸਿੰਘ ਨੇ ਮੰਨਿਆ ਕਿ ਲੱਕੜਾਂ ਦਾ ਲੱਦਿਆ ਵਾਹਨ ਕਬਜ਼ੇ ’ਚ ਲੈ ਲਿਆ ਹੈ ਤੇ ਯੌਂਗੇ ਦੇ ਸਵਾਰ ਚਾਰੇ ਜਣੇ ਪੁਲੀਸ ਦੇ ਹਵਾਲੇ ਕਰ ਦਿੱਤੇ ਗਏ ਹਨ। ਪੂਟਾ ਦੇ ਪ੍ਰਧਾਨ ਡਾ ਜਸਵਿੰਦਰ ਸਿੰਘ ਤੇ ਸਕੱਤਰ ਡਾ ਗੁਰਨਾਮ ਵਿਰਕ ਨੇ ਮਾਮਲੇ ਦੀ ਜਾਂਚ ਮੰਗੀ ਹੈ।