ਪੱਤਰ ਪ੍ਰੇਰਕ
ਰਾਜਪੁਰਾ, 11 ਮਈ
ਟਾਊਨ ਦੇ ਨੀਲਪੁਰ ਚੌਕ ਨੇੜਲੀਂ ਵਰਕਸ਼ਾਪ ਦੇ ਬਾਹਰ ਖੜ੍ਹੀ ਸਕਾਰਪੀਓ ਗੱਡੀ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਵਿਅਕਤੀ ਤਿੰਨ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਇਸ ਸੰਬਧੀ ਜਸਵੰਤ ਸਿੰਘ ਵਾਸੀ ਪਿੰਡ ਹਰਿਆਓ ਨੇ ਦੱਸਿਆ ਕਿ ਉਸ ਨੇ ਬੈਂਕ ਵਿੱਚੋਂ 3 ਲੱਖ ਰੁਪਏ ਕਢਵਾ ਕੇ ਆਪਣੇ ਗੱਡੀ ਵਿੱਚ ਰੱਖ ਸਨ ਅਤੇ ਗੱਡੀ ਵਰਕਸ਼ਾਪ ਦੇ ਬਾਹਰ ਖੜ੍ਹੀ ਕਰਕੇ ਅੰਦਰ ਚਲਿਆ ਗਿਆ। ਜਦੋਂ ਆ ਕੇ ਵੇਖਿਆ ਤਾਂ ਗੱਡੀ ਦਾ ਸ਼ੀਸਾ ਟੁੱਟਿਆ ਹੋਇਆ ਸੀ ਅਤੇ ਤਿੰਨ ਲੱਖ ਰੁਪਏ ਗਾਇਬ ਸਨ। ਥਾਣਾ ਸਿਟੀ ਦੇ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।