ਪੱਤਰ ਪ੍ਰੇਰਕ
ਘਨੌਰ, 2 ਅਕਤੂਬਰ
ਸਰਕਲ ਘਨੌਰ ਦੇ ਦੋ ਥਾਣਿਆਂ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਸਾਢੇ 5 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕਰ ਲਿਆ। ਡੀ.ਐਸ.ਪੀ ਘਨੌਰ ਰਘਵੀਰ ਸਿੰਘ ਨੇ ਥਾਣਾ ਖੇੜੀ ਗੰਡਿਆਂ ਵਿਖੇ ਮੀਡੀਆ ਨੂੰ ਦੱਸਿਆ ਕਿ ਪੁਲੀਸ ਵੱਲੋਂ ਗੁਰਪ੍ਰੀਤ ਸਿੰਘ ਵਾਸੀ ਉੱਤਰ ਪ੍ਰਦੇਸ਼ ਤੋਂ 2 ਕਿੱਲੋ 700 ਗ੍ਰਾਮ, ਮੋਇਨ ਰਜਾ ਵਾਸੀ ਕਸਬਾ ਪੂਰਨਪੁਰ ਪੀਲੀਭੀਤ ਉੱਤਰ ਪ੍ਰਦੇਸ਼ ਤੋਂ 2 ਕਿਲੋ 600 ਗ੍ਰਾਮ, ਸੁਸੀਲ ਕੁਮਾਰ ਵਾਸੀ ਰਾਜਪੁਰਾ ਕੋਲੋਂ 200 ਗ੍ਰਾਮ ਅਫੀਮ ਬਰਾਮਦ ਕੀਤੀ। ਡੀਐਸਪੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿਉਹ ਉਤਰ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਦੇ ਹਨ।