ਖੇਤਰੀ ਖੇਤਰੀ ਪ੍ਰਤੀਨਿਧ
ਪਟਿਆਲਾ, 6 ਨਵੰਬਰ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦੱਖਣੀ ਪਟਿਆਲਾ ਬਾਈਪਾਸ ਤੋਂ ਟਰਾਂਸ ਹਰਿਆਣਾ ਐਕਸਪ੍ਰੈੱਸਵੇਅ ਐਨਐੱਚ-1521 ਦੇ ਸੋਸ਼ਲ ਮੀਡੀਆ ’ਤੇ ਵਾਇਰਲ ਨਕਸ਼ੇ ਨੂੰ ਗ਼ਲਤ ਦੱਸਿਆ ਹੈ। ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਨਕਸ਼ਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਲੋਕਾਂ ਵਿੱਚ ਭਰਮ ਭੁਲੇਖਾ ਪੈਦਾ ਕਰਨ ਲਈ ਵਾਇਰਲ ਕੀਤਾ ਗਿਆ ਹੈ। ਐੱਨਐੱਚਆਈ ਦੇ ਪ੍ਰਾਜੈਕਟਰ ਡਾਇਰੈਕਟਰ-ਕਮ-ਜੀਐੱਮ ਪਰਦੀਪ ਅੱਤਰੀ ਨੇ ਸਪਸ਼ਟ ਕੀਤਾ ਕਿ ਦੱਖਣੀ ਪਟਿਆਲਾ ਬਾਈਪਾਸ ਤੋਂ ਟਰਾਂਸ ਹਰਿਆਣਾ ਐਕਸਪ੍ਰੈੱਸ ਵੇਅ ਦੀ ਅਜੇ ਤੱਕ ਕੋਈ ਡੀਪੀਆਰ ਤਿਆਰ ਨਹੀਂ ਕੀਤੀ ਗਈ।