ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਜੁਲਾਈ
ਇਸ ਸ਼ਹਿਰ ਵਿਚਲੇ ਰਾਘੋ ਮਾਜਰਾ ’ਚ ਮਕਾਨ ਦੀ ਛੱਤ ਡਿੱਗਣ ਕਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਪਰਵਾਸੀ ਮਜ਼ਦੂਰ ਯੂਪੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ 35 ਸਾਲਾ ਮੁੰਨਾ ਲਾਲ ਅਤੇ 45 ਸਾਲਾ ਰਮਾ ਸ਼ੰਕਰ ਵਜੋਂ ਹੋਈ। ਇਨ੍ਹਾਂ ਦੇ ਹੀ ਇਕ ਹੋਰ ਭਰਾ ਚਿਰੰਜੀ ਲਾਲ ਸਮੇਤ ਗੰਗਾ ਰਾਮ ਅਤੇ ਸੰਤੋਸ਼ ਵੀ ਜ਼ਖ਼ਮੀ ਹੋ ਗਏ। ਇਹ ਪੰਜੇ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਇਸ ਦੀ ਰਾਤ ਨੂੰ ਛੱਤ ਡਿੱਗ ਗਈ। ਛੱਤ ਗ਼ਾਡਰ ਬਾਲੇ ਵਾਲੀ ਸੀ। ਘਟਨਾ ਦਾ ਪਤਾ ਲੱਗਣ ’ਤੇ ਹੋਰਨਾਂ ਸਮੇਤ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਗਿੱਲ ਤੇ ਥਾਣਾ ਸਬਜ਼ੀ ਮੰਡੀ ਦੇ ਐੱਸਐੱਚਓ ਮਨਜੀਤ ਸਿੰਘ ਵੀ ਘਟਨਾ ਸਥਾਨ ‘ਤੇ ਪੁੱਜੇ।