ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 27 ਅਗਸਤ
ਕਸਬਾ ਦੇਵੀਗੜ੍ਹ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ 11 ਮੈਂਬਰਾਂ ਦੀ ਚੋਣ ਅੱਜ ਸਭਾ ਦੇ ਦਫਤਰ ਵਿਖੇ ਸਰਬਸੰਮਤੀ ਨਾਲ ਹੋਈ। ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਰਹਿਨੁਮਾਈ ਹੇਠ ਅੱਜ ਇਹ ਚੋਣ ਹੋਈ। ਇਸ ਸਹਿਕਾਰੀ ਸਭਾ ਵਿੱਚ 11 ਪਿੰਡ ਪੈਂਦੇ ਹਨ, ਜਿਨ੍ਹਾਂ ਵਿੱਚ ਜੁਲਕਾਂ, ਭੰਬੂਆਂ, ਹਸਨਪੁਰ ਕੰਬੋਆਂ, ਬਾਂਗੜਾਂ, ਕਪੂਰੀ, ਬਰਕਤਪੁਰ, ਰੁੜਕੀ ਬੁੱਧ ਸਿੰਘ ਵਾਲੀ, ਬੂੜੇਮਾਜਰਾ, ਦੇਵੀਗੜ੍ਹ, ਅੱਡਾ ਦੇਵੀਗੜ੍ਹ ਸ਼ਾਮਲ ਹਨ। ਇਨ੍ਹਾਂ 11 ਪਿੰਡਾਂ ਵਿਚੋਂ ਜਿਹੜੇ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਹਨ, ਉਨ੍ਹਾਂ ਵਿੱਚ ਰੁਪਿੰਦਰ ਕੌਰ ਪਤਨੀ ਜਗਤਾਰ ਸਿੰਘ ਜੱਗਾ, ਆਤਮਾ ਸਿੰਘ, ਬਲਵਿੰਦਰ ਸਿੰਘ , ਰਾਮ ਮੂਰਤੀ, ਬਲਵਿੰਦਰ ਸਿੰਘ, ਭਗਵਾਨ ਸਿੰਘ, ਅਮਰੀਕ ਸਿੰਘ, ਬਲਿਹਾਰ ਸਿੰਘ, ਦਵਿੰਦਰ ਕੌਰ, ਸ਼ਾਮ ਲਾਲ, ਗਗਨ ਸ਼ਰਮਾ ਸ਼ਾਮਲ ਹਨ। ਹੁਣ ਅੱਗੇ ਪ੍ਰਧਾਨਗੀ ਦੀ ਪ੍ਰਕ੍ਰਿਰਿਆ 15 ਦਿਨਾਂ ਬਾਅਦ ਸ਼ੁਰੂ ਹੋਵੇਗੀ, ਜਿਸ ਲਈ 15 ਦਿਨਾਂ ਦਾ ਚੋਣ ਏਜੰਡਾ ਕੱਢਿਆ ਜਾਵੇਗਾ।
ਇਸ ਚੋਣ ਮੌਕੇ ਗੁਰਪ੍ਰੀਤ ਸਿੰਘ ਗੁਰੀ ਪੀਏ, ਗੁਰਜੀਤ ਸਿੰਘ ਨਿਜ਼ਾਮਪੁਰ, ਹਰਿੰਦਰ ਰੰਧਾਵਾ, ਕੁਲਬੀਰ ਬੂੜੇਮਾਜਰਾ, ਸੁਖਵਿੰਦਰ ਬੂੜੇਮਾਜਰਾ, ਮਨਮਿੰਦਰ ਬਰਕਤਪੁਰ, ਜੀਤ ਹਸਨਪੁਰ, ਲਖਵੀਰ ਸਿੰਘ ਕਪੂਰੀ ਮੌਜੂਦ ਸਨ।