ਅਸ਼ਵਨੀ ਗਰਗ
ਸਮਾਣਾ, 20 ਸਤੰਬਰ
ਸਮਾਣਾ ਵਿੱਚ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਖੁਲ੍ਹੇਆਮ ਸ਼ਰਾਬ ਦੇ ਨਾਜਾਇਜ਼ ਠੇਕੇ ਚੱਲ ਰਹੇ ਹਨ। ਠੇਕੇਦਾਰ ਵੱਲੋਂ ਸੜਕਾਂ ਕਿਨਾਰੇ ਇਨ੍ਹਾਂ ਠੇਕਿਆਂ ਸਬੰਧੀ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਲੋਕਾਂ ਨੂੰ ਸ਼ਰਾਬ ਲੈਣ ਲਈ ਉਕਸਾਇਆ ਜਾ ਰਿਹਾ ਹੈ, ਹਾਲਾਂਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਨਾਜਾਇਜ਼ ਠੇਕੇ ਹਨ ਪਰ ਉਹ ਹਰਿਆਣਾ ਦੇ ਠੇਕਿਆਂ ਦੇ ਬਿਲਕੁੱਲ ਨਾਲ ਹੋਣ ਦਾ ਹਵਾਲਾ ਦੇ ਕੇ ਇਨ੍ਹਾਂ ਨਜਾਇਜ਼ ਠੇਕਿਆਂ ਨੂੰ ਜਾਇਜ਼ ਦੱਸ ਰਹੇ ਹਨ। ਜਦੋਂਕਿ ਠੇਕੇਦਾਰ ਵੱਲੋਂ ਇਨ੍ਹਾਂ ਨਾਜਾਇਜ਼ ਠੇਕਿਆਂ ਸਬੰਧੀ ਸੜਕਾਂ ’ਤੇ ਲੱਗੇ ਵੱਡੇ ਵੱਡੇ ਫਲੈਕਸ ਬੋਰਡਾਂ ਨੂੰ ਉਨ੍ਹਾਂ ਹਾਸੇ ਵਿੱਚ ਟਾਲ ਦਿੱਤਾ। ਅਧਿਕਾਰੀਆਂ ਦੇ ਇਸ ਰਵੱਈਏ ਤ ੋਂ ਸਪਸ਼ਟ ਹੈ ਕਿ ਦਾਲ ਵਿੱਚ ਕੁਝ ਕਾਲਾ ਨਹੀਂ, ਬਲਕਿ ਦਾਲ ਹੀ ਕਾਲੀ ਹੈ।
ਦੱਸ ਦਈਏ ਕਿ ਸਮਾਣਾ ਦੇ ਸ਼ਰਾਬ ਠੇਕੇਦਾਰ ਵੱਲੋਂ ਮਨਜੂਰਸ਼ੂਦਾ ਠੇਕਿਆਂ ਦੇ ਨਾਲ ਨਾਲ ਸਮਾਣਾ ਰਾਜਲਾ ਰੋਡ ’ਤੇ ਭਾਖੜਾ ਪੁਲ ਨੇੜੇ, ਸਮਾਣਾ ਪਟਿਆਲਾ ਰੋਡ ’ਤੇ ਟੋਲ ਟੈਕਸ ਨੇੜੇ, ਪਿੰਡ ਧਨੇਠਾ ਰਤਨਹੇੜੀ ਸੜਕ ’ਤੇ ਅਤੇ ਇਸ ਦੇ ਨਾਲ ਨਾਲ ਕੁਝ ਹੋਰ ਪਿੰਡਾਂ ਵਿੱਚ ਮੁੱਖ ਸੜਕ ਕਿਨਾਰੇ ਸ਼ਰਾਬ ਦੇ ਨਾਜਾਇਜ਼ ਠੇਕੇ ਖੋਲ੍ਹੇ ਗਏ ਹਨ ਜਿਨ੍ਹਾਂ ਦੀ ਵਿਭਾਗ ਪਾਸੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਭਰਕੇ ਕੋਈ ਮਨਜ਼ੂਰੀ ਨਹੀਂ ਲਈ ਗਈ। ਇਹ ਨਾਜਾਇਜ਼ ਠੇਕੇ ਲੋਕਾਂ ਨੂੰ ਤੈਅ ਰੇਟਾਂ ਨਾਲੋਂ ਘੱਟ ਰੇਟ ’ਤੇ ਸ਼ਰਾਬ ਦੇ ਕੇ ਜਿੱਥੇ ਅਕਸਾਈਜ਼ ਵਿਭਾਗ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ ਉੱਥੇ ਹੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕ ਰਕੇ ਖੋਲ੍ਹੇ ਗਏ ਇਨ੍ਹਾਂ ਨਾਜਾਇਜ਼ ਠੇਕਿਆਂ ਰਾਹੀਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ।
ਕੀ ਕਹਿੰਦੇ ਨੇ ਐਕਸਾਈਜ ਇੰਸਪੈਕਟਰ
ਅਕਸਾਈਜ਼ ਵਿਭਾਗ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਠੇਕੇ ਪੰਜਾਬ ਨਾਲ ਲੱਗਦੇ ਹੋਣ ਕਾਰਨ ਮਜ਼ਬੂਰੀ ਵਿੱਚ ਇਹ ਠੇਕੇ ਖੋਲ੍ਹੇ ਗਏ ਹਨ ਤਾਂ ਜੋ ਪੰਜਾਬ ਦੇ ਠੇਕੇਦਾਰ ਨੂੰ ਨੁਕਸਾਨ ਨਾ ਹੋਵੇ। ਠੇਕਿਆਂ ਦੇ ਬਾਹਰ ਲੱਗੇ ਵੱਡੇ ਵੱਡੇ ਫਲੈਕਸ ਬੋਰਡਾਂ ਦੀ ਗੱਲ ਨੂੰ ਉਨ੍ਹਾਂ ਹਾਸੇ ਵਿੱਚ ਟਾਲ ਦਿੱਤਾ ਕਿ ਇਨ੍ਹਾਂ ਬੋਰਡਾਂ ਨਾਲ ਕੀ ਹੁੰਦਾ ਹੈ।